ਜਗਰਾਓਂ, 29 ਅਗਸਤ ( ਲਿਕੇਸ਼ ਸ਼ਰਮਾਂ)-ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਇਕਾਈ ਵੱਲੋਂ ਮੰਗਲਵਾਰ ਨੂੰ ਸਥਾਨਕ ਤਾਰਾ ਦੇਵੀ ਜਿੰਦਲ ਸਕੂਲ ਵਿਖੇ ‘ਰੱਖੜੀ ਮੇਕਿੰਗ ਪ੍ਰਤੀਯੋਗਤਾ’ ਕਰਵਾਈ| ਪ੍ਰੀਸ਼ਦ ਦੇ ਸੀਨੀਅਰ ਮੈਂਬਰ ਡਾ: ਭਾਰਤ ਭੂਸ਼ਨ ਸਿੰਗਲਾ ਦੀ ਦੇਖ ਰੇਖ ਵਿਚ ਕਰਵਾਈ ਪ੍ਰਤੀਯੋਗਤਾ ਵਿਚ 6ਵੀਂ ਤੋਂ 10ਵੀਂ ਕਲਾਸ ਦੀਆਂ 37 ਵਿਦਿਆਰਥਣਾਂ ਨੇ ਭਾਗ ਲੈਂਦਿਆਂ ਬਹੁਤ ਹੀ ਸੁੰਦਰ ਰੱਖੜੀਆਂ ਬਣਾਈਆਂ| ਪ੍ਰਤੀਯੋਗਤਾ ਵਿਚ ਜੱਜਮੈਂਟ ਦੀ ਅਹਿਮ ਡਿਊਟੀ ਨਿਭਾਉਂਦੇ ਹੋਏ ਪ੍ਰਿੰਸੀਪਲ ਨਿਧੀ ਗੁਪਤਾ ਅਤੇ ਅਨੂਪਮ ਸੂਦ ਨੇ ਵਿਦਿਆਰਥਣਾਂ ਦੀ ਬਣਾਈਆਂ ਰੱਖੜੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਰੱਖੜੀਆਂ ਚੋਂ ਇਨਾਮਾਂ ਲਈ ਰੱਖੜੀਆਂ ਚੁਣਨੀਆਂ ਮੁਸ਼ਕਲਾਂ ਹਨ ਕਿਉਂਕਿ ਸਾਰੇ ਬੱਚਿਆਂ ਨੇ ਕਲਾਕਾਰੀ ਦਾ ਬਹੁਤ ਵਧੀਆਂ ਮੁਜ਼ਾਹਰਾ ਕੀਤਾ ਹੈ| ਇਸ ਪ੍ਰਤੀਯੋਗਤਾ ਚੋਂ 8ਵੀਂ ਕਲਾਸ ਦੀ ਆਸਮਾ ਪਾਲ ਨੇ ਪਹਿਲਾਂ, 9ਵੀਂ ਕਲਾਸ ਦੀ ਪ੍ਰਿਅੰਕਾ ਨੇ ਦੂਸਰਾ ਤੇ 9ਵੀਂ ਕਲਾਸ ਦੀ ਜਸਪ੍ਰੀਤ ਕੌਰ ਨੇ ਤੀਜਾ ਜਦਕਿ 9ਵੀਂ ਕਲਾਸ ਦੀ ਤਾਸਮੀਨ ਖ਼ਾਤੂਨ ਨੰੂ ਕੰਸੋਲੇਸ਼ਨ ਇਨਾਮ ਮਿਲਿਆ| ਇਸ ਮੌਕੇ ਪ੍ਰਤੀਯੋਗਤਾ ਦੀ ਜੇਤੂ ਵਿਦਿਆਰਥਣਾਂ ਨੰੂ ਇਨਾਮ ਜਦਕਿ ਹਰੇਕ ਪ੍ਰਤੀਯੋਗੀ ਨੰੂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ ਤੇ ਚੇਅਰਮੈਨ ਕੁਲਭੂਸ਼ਨ ਅਗਰਵਾਲ ਨੇ ਕਿਹਾ ਕਿ ਪ੍ਰੀਸ਼ਦ ਵੱਲੋਂ ਸਮੇਂ ਸਮੇਂ ਵਿਦਿਆਰਥੀਆਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ| ਇਸ ਮੌਕੇ ਸ਼ਸ਼ੀ ਭੂਸ਼ਨ ਜੈਨ, ਜਵਾਹਰ ਲਾਲ ਵਰਮਾ, ਡਾ: ਭਾਰਤ ਭੂਸ਼ਨ ਸਿੰਗਲਾ, ਰਾਮ ਕ੍ਰਿਸ਼ਨ ਗੁਪਤਾ, ਵਿਨੈ ਸ਼ਰਮਾ, ਰੁਪਿੰਦਰ ਕੌਰ, ਵੰਦਨਾ, ਰੈਨੂਕਾ ਅਤੇ ਗੀਤਾ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ|