ਜਗਰਾਓਂ, 29 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੀ ਅਸਲੀ ਪਹਿਚਾਣ ਕਰਾਉਣ ਲਈ ਆਈ ਫਿਲਮ ਮਸਤਾਨੇ ਨੂੰ ਦਿਖਾਇਆ ਗਿਆ। ਇਹ ਫਿਲਮ ਵਿਦਿਆਰਥੀਆਂ ਨੂੰ ਕਈ ਗਰੁੱਪਾਂ ਵਿੱਚ ਵਿਖਾਈ ਗਈ। ਵਿਦਿਆਰਥੀਆਂ ਵਿੱਚ ਇਸ ਫਿਲਮ ਨੂੰ ਵੇਖਣ ਦਾ ਬਹੁਤ ਉਤਸ਼ਾਹ ਸੀ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਵਧ ਰਹੇ ਪ੍ਰਭਾਵ ਕਰਕੇ ਵਿਦਿਆਰਥੀ ਆਪਣੇ ਵਿਰਸੇ ਨਾਲੋਂ ਦੂਰ ਹੁੰਦੇ ਜਾ ਰਹੇ ਹਨ ਪਰ ਇਸ ਫਿਲਮ ਨੇ ਜਿੱਥੇ ਸਿੱਖ ਧਰਮ ਨੂੰ ਬਹੁਤ ਨੇੜਿਓਂ ਹੋ ਕੇ ਅਸਲੀਅਤ ਨੂੰ ਪੇਸ਼ ਕੀਤਾ ਹੈ ਉਥੇ ਵਿਦਿਆਰਥੀ ਦੇ ਅੰਦਰਲੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਉਨ੍ਹਾਂ ਇੱਥੇ ਇਸ ਫਿਲਮ ਨੂੰ ਬਣਾਉਣ ਵਾਲੇ ਸਾਰੇ ਹੀ ਕਲਾਕਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਫ਼ਿਲਮ ਨਾਲ ਸਮਾਜ ਵਿੱਚ ਸਿੱਖ ਧਰਮ ਨੂੰ ਲੈ ਕੇ ਜੋ ਵੀ ਗ਼ਲਤਫ਼ਹਿਮੀਆਂ ਸਨ ਉਹ ਦੂਰ ਹੋ ਜਾਣਗੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਕਿਹਾ ਕਿ ਮਸਤਾਨੇ ਫਿਲਮ ਇੱਕ ਵੱਖਰੀ ਪਛਾਣ ਛੱਡ ਕੇ ਜਾਵੇਗੀ।