Home ਸਭਿਆਚਾਰ ਬਲਜਿੰਦਰ ਕੌਰ ਕਲਸੀ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਦਾ ਲੋਕ ਅਰਪਣ

ਬਲਜਿੰਦਰ ਕੌਰ ਕਲਸੀ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਦਾ ਲੋਕ ਅਰਪਣ

47
0

ਮੋਗਾ, 30 ਅਗਸਤ ( ਵਿਕਾਸ ਮਠਾੜੂ, ਅਸ਼ਵਨੀ)- ਪ੍ਰਸਿੱਧ ਲੇਖਕ ਬਲਜਿੰਦਰ ਕੌਰ ਕਲਸੀ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਦਾ ਲੋਕ ਅਰਪਣ ਪਿਛਲੇ ਦਿਨੀ ਮੋਗਾ ਸ਼ਹਿਰ ਵਿੱਚ “ਚੋਖਾ ਅੰਪਾਇਰ” ਵਿਖੇ ਬਹੁਤ ਹੀ ਵੱਡੇ ਪੱਧਰ ਤੇ ਕੀਤਾ ਗਿਆ। ਕਿਤਾਬ ਦੇ ਸਿਰਲੇਖ ਵਿੱਚ “ਰੀਤ” ਸ਼ਬਦ ਉੱਨਾਂ ਦੀ ਧੀ ਦਾ ਨਾਮ ਹੈ। ਜੋ ਉਨ੍ਹਾਂ ਦਾ ਆਪਣੀ ਧੀ ਨਾਲ ਬੇਸ਼ੁਮਾਰ ਪਿਆਰ ਨੂੰ ਦਰਸਾਉਂਦਾ ਹੈ। ਬਲਜਿੰਦਰ ਕੌਰ ਕਲਸੀ ਨੇ ਆਪਣੀ ਪਲੇਠੀ ਕਿਤਾਬ ਦੇ ਲੋਕ ਅਰਪਣ ਦਾ ਸਮਾਗਮ ਵਿੱਚ ਜਿੱਥੇ ਸਾਹਿਤਕ ਜਗਤ ਦੀਆਂ ਬਹੁਤ ਹੀ ਸਨਮਾਨਿਤ ਸ਼ਕਸਿਅਤਾਂ ਨੂੰ ਸੱਦਿਆ ਉੱਥੇ ਹੀ ਉੱਨਾਂ ਨੇ ਫ਼ਿਲਮੀ ਕਲਾਕਾਰਾਂ ਨਾਲ ਵੀ ਰੂਬਰੂ ਕਰਵਾਇਆ। ਉਨ੍ਹਾਂ ਨੇ ਸਿਆਸੀ ਸ਼ਖਸਿਅਤਾਂ ਨੂੰ ਵੀ ਸਾਹਿਤ ਨਾਲ ਜੋੜਦੇ ਹੋਏ ਇਸ ਸਮਾਗਮ ਵਿੱਚ ਸੱਦਾ ਦਿੱਤਾ। ਕਲਸੀ ਭੈਣ ਦੇ ਪਰਿਵਾਰਕ ਮੈਂਬਰਾਂ ਅਤੇ ਸਹੇਲੀਆਂ ਨੇ ਵੀ ਆ ਕੇ ਇਸ ਲੋਕ ਅਰਪਣ ਸਮਾਗਮ ਵਿੱਚ ਸ਼ਿਰਕੱਤ ਕੀਤੀ। ਸੋਸ਼ਲ ਮੀਡੀਆ ਦੇ ਕਲਾਕਾਰਾਂ ਨਾਲ ਵੀ ਇਸ ਸਮਾਗਮ ਵਿੱਚ ਮਿਲਣ ਦਾ ਸਬੱਬ ਬਣਿਆ। ਇਹ ਸਾਰ ਸਮਾਗਮ ਨੂੰ ਕਈ ਪੱਤਰਕਾਰਾਂ ਨੇ ਕਵਰ ਕੀਤਾ ਅਤੇ ਉੱਨਾਂ ਆਪਣੇ ਚੈਨਲ ਤੇ ਲਾਇਵ ਵੀ ਚਲਾਇਆ। ਇਸ ਸਮਾਗਮ ਵਿੱਚ ਕਈ ਰੰਗ ਦੇਖਣ ਨੂੰ ਮਿਲੇ। ਬਲਜਿੰਦਰ ਕੌਰ ਕਲਸੀ ਦੀ ਸਹਿਯੋਗੀਆਂ ਨੇ ਸਮਾਗਮ ਨੂੰ ਸੰਪੂਰਣ ਤੌਰ ਤੇ ਯਾਦਗਿਰੀ ਸਮਾਗਮ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ। ਕਲਸੀ ਦਾ ਮਿਲਾਪੜਾ ਸੁਭਾਅ ਅਤੇ ਪਹੁੰਚੀ ਹਰ ਸ਼ਖਸਿਅਤ ਨੂੰ ਪਿਆਰ ਤੇ ਸਤਿਕਾਰ ਦੇਣਾ ਇੱਕ ਸੁਚੱਜੇ ਮੇਜ਼ਬਾਨ ਦੀ ਪਹਿਚਾਣ ਹੈ। ਪਹੁੰਚੀਆਂ ਸਭ ਸ਼ਖਸਿਅਤਾਂ ਨੂੰ ਕਲਸੀ ਬਲਜਿੰਦਰ ਕੌਰ ਕਲਸੀ ਨੇ ਮਹੁੱਬਤ ਦੇ ਨਾਲ ਬਹੁਤ ਹੀ ਪਿਆਰੇ ਤੋਹਫੇ ਦੇ ਕੇ ਵੀ ਨਿਵਾਜਿਆ। ਤੋਹਫ਼ਿਆਂ ਰਾਹੀਂ ਹਰ ਸ਼ਖ਼ਸ ਕਲਸੀ ਦਾ ਸਤਿਕਾਰ ਆਪਣੇ ਨਾਲ ਆਪਣੇ ਘਰ ਲੈ ਕੇ ਆਇਆ ਅਤੇ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਬਲਜਿੰਦਰ ਕੌਰ ਕਲਸੀ ਦਾ ਇਹ ਲੋਕ ਅਰਪਣ ਸਮਾਗਮ ਇੱਕ ਅਣਿਖਰਵੀਂ ਛਾਪ ਛੱਡ ਗਿਆ ਹੈ। ਬਲਜਿੰਦਰ ਕੌਰ ਕਲਸੀ ਨੂੰ ਉੱਨਾਂ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਲਈ ਮੇਰੇ ਵੱਲੋਂ ਢੇਰ ਸਾਰੀਆਂ ਦੁਆਵਾਂ ਅਤੇ ਉਮੀਦ ਕਰਦੀ ਹਾਂ ਕਿ ਬਹੁਤ ਜਲਦੀ ਦੁਬਾਰਾ ਭੈਣ ਜੀ ਸਾਹਿਤ ਦੇ ਝੋਲੀ ਵਿੱਚ ਆਪਣੇ ਵਿਚਾਰਾਂ ਨੂੰ ਕਿਤਾਬ ਦਾ ਰੂਪ ਦੇ ਕੇ ਪਾਉਣਗੇ।

LEAVE A REPLY

Please enter your comment!
Please enter your name here