ਜਗਰਾਓਂ, 6 ਸਤੰਬਰ ( ਵਿਕਾਸ ਮਠਾੜੂ)-ਜੀ.ਐਚ. ਜੀ .ਅਕੈਡਮੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਜਿਸ ਵਿੱਚ ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ।ਜਿਸ ਵਿੱਚ ਨਰਸਰੀ ਤੋਂ ਦੂਸਰੀ ਜਮਾਤ ਦੇ ਸਾਰੇ ਲੜਕੇ ਕ੍ਰਿਸ਼ਨ ਜੀ ਦਾ ਪਹਿਰਾਵਾ ਪਾ ਕੇ ਆਏ ।ਕ੍ਰਿਸ਼ਨ ਜੀ ਦੀ ਪੁਸ਼ਾਕ ਪਹਿਨੇ ਵਿਦਿਆਰਥੀਆਂ ਨੇ ਸਿਰ ਤੇ ਮੋਰ ਪੰਖ ਲਗਾਏ ਹੋਏ ਸਨ ਅਤੇ ਉਨ੍ਹਾਂ ਨੇ ਬੰਸਰੀ ਵੀ ਵਜਾਈ।ਇਸ ਤਰ੍ਹਾਂ ਹੀ ਨਰਸਰੀ ਤੋਂ ਦੂਸਰੀ ਜਮਾਤ ਦੀਆਂ ਲੜਕੀਆਂ ਰਾਧਾ ਜੀ ਦੀ ਪੁਸ਼ਾਕ ਪਹਿਨ ਕੇ ਬਹੁਤ ਹੀ ਸੁੰਦਰ ਲੱਗ ਰਹੀਆਂ ਸਨ ।ਕੁਝ ਵਿਦਿਆਰਥੀਆਂ ਨੇ ਮਟਕਾ ਭੰਨ ਕੇ ਮੱਖਣ ਖਾਣ ਦੀ ਐਕਟਿੰਗ ਵੀ ਕੀਤੀ । ਕ੍ਰਿਸ਼ਨ ਜੀ ਅਤੇ ਰਾਧਾ ਦੀ ਪੁਸ਼ਾਕ ਵਿੱਚ ਸਜੇ ਵਿਦਿਆਰਥੀਆਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ।ਅਖੀਰ ਵਿੱਚ ਜੀ. ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਕ੍ਰਿਸ਼ਨ ਜੀ ਦੇ ਜਨਮ ਦੀ ਵਧਾਈ ਦਿੱਤੀ ਅਤੇ ਕ੍ਰਿਸ਼ਨ ਜੀ ਦੁਆਰਾ ਦਿੱਤੇ ਉਪਦੇਸ਼ਾਂ ਤੇ ਅਮਲ ਕਰਨ ਦੀ ਨਸੀਹਤ ਵੀ ਦਿੱਤੀ।