ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਅਤੇ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਬੂਟ, ਲੜਕੀਆਂ ਨੂੰ ਸਾਈਕਲ ਅਤੇ ਸਿਲਾਈ ਮਸ਼ੀਨਾਂ ਵੰਡੀਆਂ
(ਖੇੜਾ/ਫਗਵਾੜਾ , 9 ਸਤੰਬਰ ( ਵਿਕਾਸ ਮਠਾੜੂ):- ਸੁਖਵਿੰਦਰ ਬਿੱਲੂ ਖੇੜਾ ਅਤੇ ਮਨੋਜ ਸਿੰਘ ਹੈਪੀ ਦੀ ਅਗਵਾਈ ਵਿੱਚ ਇਹ ਮੇਲਾ ਬੜੀ ਧੂਮਧਾਮ ਦੇ ਨਾਲ ਕਰਵਾਇਆ ਗਿਆ। ਛਿੰਝ ਮੇਲੇ ਵਿੱਚ ਵਿਸ਼ਵ ਦੇ ਪ੍ਰਸਿੱਧ ਪਹਿਲਵਾਨਾਂ ਨੇ ਭਾਗ ਲਿਆ ਅਤੇ ਆਪਣੀਆਂ ਕੁਸ਼ਤੀ ਦੇ ਜੌਹਰ ਦਿਖਾਏ ,ਛਿੰਝ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐਮ ਐਲ ਏ ਬਲਵਿੰਦਰ ਸਿੰਘ ਧਾਲੀਵਾਲ, ਡਾਕਟਰ ਰਾਜ ਕੁਮਾਰ ਚੱਬੇਵਾਲ, ਐਸ ਸੀ ਕਮਿਸ਼ਨ ਭਾਰਤ ਦੇ ਸਾਬਕਾ ਚੇਅਰਮੈਨ ਵਿਜੈ ਸਾਂਪਲਾ,ਦਵਿੰਦਰ ਕੁਲਥਮ,ਸੁਰਿੰਦਰ ਢੰਡਾ,ਬਲਵਿੰਦਰ ਬੌਬੀ ਹਾਜਰ ਹੋਏ ।
ਛਿੰਝ ਮੇਲੇ ਵਿੱਚ ਜਿੱਥੇ ਕਿ ਪਹਿਲਵਾਨ ਮਿਰਜ਼ਾ ਇਰਾਨ, ਰੋਹਿਤ ਦਿੱਲੀ ਅਤੇ ਪ੍ਰਭ ਪਾਲ ਜੋ ਕਿ ਛਿੰਝ ਮੇਲੇ ਵਿੱਚ ਜੇਤੂ ਰਹੇ। ਨੂੰ ਭਾਰੀ ਇਨਾਮ ਦਿੱਤੇ ਗਏ ਉਥੇ ਹੀ ਅਤੇ ਸਕੂਲ ਵਿੱਚ ਪੜ੍ਹਦੀਆਂ ਨੌਜਵਾਨ ਤੇ ਇਲਾਕੇ ਭਰ ਦੇ ਲਗਭਗ ਇਸ ਛਿੰਝ ਮੇਲੇ ਵਿੱਚ ਲੱਖਾਂ ਰੁਪਏ ਲੋਕਾਂ ਦੀ ਭਲਾਈ ਦੇ ਕੰਮਾਂ ਵਾਸਤੇ ਖਰਚ ਕਰ ਦਿੱਤੇ ਗਏ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ ।
ਇਹ ਛਿੰਝ ਮੇਲਾ ਐਨ ਆਰ ਆਈ ਵੀਰ ਰਾਜੇਸ਼ ਸਪੀਡੋ, ਹੈਰੀ ਸਾਬ, ਅਸ਼ੋਕ ਮਾਹੀ, ਚਰਨਜੀਤ ਝੱਲੀ, ਉਘੇ ਸਮਾਜ ਸੇਵਕ ਧੀਰਜ ਛੋਕਰਾਂ, ਕਸ਼ਮੀਰ ਸਿੰਘ, ਮਨੋਜ ਸਿੰਘ ਹੈਪੀ, ਗੁਰਜੀਤ ਸਿੰਘ ਮਠਾੜੂ, ਮਸਕੀਨ ਸਿੰਘ ਅਤੇ ਅੰਬੇਡਕਰ ਸੈਨਾ ਪੰਜਾਬ ਤਹਿ ਫਿਲੌਰ ਪ੍ਰਧਾਨ ਦੀਪਕ ਰਸੂਲਪੁਰੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਕਰਵਾਇਆ ਗਿਆ।ਇਸ ਛਿੰਝ ਮੇਲੇ ਲਈ ਸੁਖਵਿੰਦਰ ਬਿੱਲੂ ਖੇੜਾ, ਪ੍ਰਬੰਧਕ ਕਮੇਟੀ ,ਐਨ ਆਰ ਆਈ ਵੀਰ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ ।