ਜਗਰਾਓਂ, 16 ਸਤੰਬਰ ( ਮੋਹਿਤ ਜੈਨ) – ਜਗਰਾਓਂ ਦੇ ਪ੍ਰਸਿੱਧ ਸਮਾਜਸੇਵੀ ਅਤੇ ਕੌਂਸਲਰ ਕੰਵਰਪਾਲ ਪਾਲ ਸਿੰਘ ਦਾ ਅੱਡਾ ਰਾਏਕੋਟ ਨਜਦੀਕ ਮਸਜਿਦ ਨਿਰਮਾਣ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਅੱਡਾ ਰਾਏਕੋਟ ਨਜਦੀਕ ਮੁਸਲਿਮ ਭਾਈਚਾਰੇ ਦੀ ਬਹੁਤ ਪੁਰਾਣੀ ਮਸਜਿਦ ਸੀ। ਜੋ ਕਿ ਹੁਣ ਬਿਰਧ ਅਵਸਥਾ ਵਿੱਚ ਸੀ। ਜਿਸਤੇ ਇਲਾਕੇ ਦੇ ਮੁਸਲਿਮ ਭਾਈਚਾਰੇ ਵਲੋਂ ਇਸ ਮਸਜਿਦ ਦਾ ਨਵ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਇਸ ਮਸਜਿਦ ਦਾ ਨਵ ਨਿਰਮਾਣ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ। ਜਿਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਕੌਂਸਲਰ ਕੰਵਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਕੁਲਵੰਤ ਸਿੰਘ ਮੈਹਦੀਆਣਾ ਸਾਹਿਬ,ਸੰਤ ਬਾਬਾ ਲਖਵੀਰ ਸਿੰਘ ਬੜੈਚ, ਮੁਹੰਮਦ ਖਲੀਫਾ ਜੀ ਚੇਅਰਮੈਨ ਹੱੱਜ ਕਮੇਟੀ ਪੰਜਾਬ, ਸ਼ਾਹੀ ਇਮਾਮ ਮੁਹੰਮਦ ਅਸਮਾਨ ਲੁਧਿਆਣਾ, ਡਾਕਟਰ ਤਾਜ਼ ਮੁਹੰਮਦ, ਮੁਹੰਮਦ ਅਸ਼ਰਫ ਪੱਪੀ ਪ੍ਰਧਾਨ, ਇਮਰਾਨ ਖਾਨ ਪ੍ਰਧਾਨ,ਜਗਤਾਰ ਜੱਗਾ ਐਕਸ ਐਮ ਐਲ ਏ, ਕਰਨਜੀਤ ਸਿੰਘ ਸੋਨੀ ਗਾਲਿਬ,ਹਰਦੀਪ ਜੱਸੀ ਚੇਅਰਮੈਨ ਓਬੀਸੀ ਪੰਜਾਬ,ਵਿਕਰਮ ਜੱਸੀ ਕੌਂਸਲਰ, ਹਰਜਿੰਦਰ ਸਿੰਘ , ਸਤਿੰਦਰ ਪਾਲ ਸਿੰਘ ਕਾਕਾ ਗਰੇਵਾਲ, ਪਰਮਜੀਤ ਸਿੰਘ ਮੋਹੀ, ਸੁਖਦੀਪ ਸਿੰਘ ਸੋਹੀ, ਗੁਰਪ੍ਰੀਤ ਸਿੰਘ ਬਾਬਾ, ਸਤਨਾਮ ਸਿੰਘ ਸਮੇਤ ਹੋਰ ਮੌਜੂਦ ਸਨ।