Home crime ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿਲੀ 8 ਹਫ਼ਤਿਆਂ ਦੀ ਪੈਰੋਲ,

ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿਲੀ 8 ਹਫ਼ਤਿਆਂ ਦੀ ਪੈਰੋਲ,

36
0

ਦਿੱਲੀ ਬੰਬ ਧਮਾਕੇ ਦੇ ਕੇਸ ‘ਚ ਉਮਰ ਕੈਦ ਦੀ ਕੱਟ ਰਿਹਾ ਹੈ ਸਜ਼ਾ ਅੰਮ੍ਰਿਤਸਰ(ਵਿਕਾਸ ਮਠਾੜੂ)1993 ਦੇ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਦਾਲਤ ਨੇ ਅੱਠ ਹਫ਼ਤਿਆਂ ਲਈ ਪੈਰੋਲ ਦਿੱਤੀ ਹੈ। ਉਸਨੂੰ 21 ਸਤੰਬਰ ਤੋਂ 17 ਨਵੰਬਰ ਤਕ ਪੈਰੋਲ ਦਿੱਤੀ ਗਈ ਹੈ। ਉਸ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਸਖ਼ਤ ਸੁਰੱਖਿਆ ਹੇਠ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਮੁਕਤ ਕੇਂਦਰ ਵਿੱਚ ਰੱਖਿਆ ਗਿਆ ਹੈ। ਉਥੇ ਉਸਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਭੁੱਲਰ ਪਿੰਡ ਦਿਆਲਪੁਰ ਭਾਈਕਾ ਦਾ ਵਸਨੀਕ ਹੈ। ਭੁੱਲਰ ਨੂੰ ਇਸ ਤੋਂ ਪਹਿਲਾਂ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਸਿੱਖ ਜਥੇਬੰਦੀਆਂ ਦੀ ਪਟੀਸ਼ਨ ਕਾਰਨ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ।

11 ਸਤੰਬਰ 1993 ਨੂੰ ਦਿੱਲੀ ਦੇ ਰਾਏਸੀਨਾ ਰੋਡ ‘ਤੇ ਯੂਥ ਕਾਂਗਰਸ ਦੇ ਮੁੱਖ ਦਫ਼ਤਰ ਨੇੜੇ ਹੋਏ ਬੰਬ ਧਮਾਕੇ ‘ਚ 9 ਲੋਕ ਮਾਰੇ ਗਏ ਸਨ, ਜਦਕਿ 30 ਜ਼ਖ਼ਮੀ ਹੋ ਗਏ ਸਨ। ਇਹ ਧਮਾਕਾ ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

LEAVE A REPLY

Please enter your comment!
Please enter your name here