ਜਗਰਾਓਂ, 27 ਸਤੰਬਰ ( ਮੋਹਿਤ ਜੈਨ )-ਪਿਛਲੇ ਦਿਨੀਂ 24 ਸਤੰਬਰ ਨੂੰ ਰੇਲਵੇ ਸਟੇਸ਼ਨ ਜਗਰਾਓਂ-ਅਜੀਤਵਾਲ ਟਰੇਨ ਦੀ ਲਪੇਟ ’ਚ ਆ ਕੇ ਇਕ ਅਗਿਆਤ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਿਆ। ਜਿਸਨੂੰ 108 ਐੰਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਅਧੀਨ ਉਸਦੀ ਮੌਤ ਹੋ ਗਈ। ਮਿ੍ਰਤਕ ਦੀ ਉਮਰ ਕਰੀਬ 30-35 ਸਾਲ ਦੇ ਕਰੀਬ ਹੈ। ਇਸਦੇ ਨੀਲੇ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਸੀ। ਪਹਿਚਾਣ ਨਾ ਹੋ ਸਕਣ ਕਾਰਨ ਇਸ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜੇਕਰ ਇਸ ਵਿਅਕਤੀ ਦੀ ਕੋਈ ਪਹਿਚਾਣ ਕਰ ਸਕਦਾ ਹੋਵੇ ਤਾਂ ਉਹ ਰੇਲਵੇ ਪੁਲਿਸ ਥਾਣੇ ਦੇ ਇੰਚਾਰਜ ਨਾਲ ਉਨ੍ਹਾਂ ਦੇ ਮੋਬਾਇਲ ਫੋਨ ਨੰਬਰ 87280-73328 ਤੇ ਸੰਪਰਕ ਕਰੇ।