ਨਾਭਾ , 10 ਅਪ੍ਰੈਲ ( ਰਾਜੇਸ਼ ਜੈਨ, ਰਿਤੇਸ਼ ਭੱਟ)-ਟਰੈਫਿਕ ਪੁਲਿਸ ਨਾਭਾ ਵੱਲੋਂ ਐੱਸਐੱਸਪੀ ਡਾ. ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਪੀ ਹਰਪਾਲ ਸਿੰਘ ਤੇ ਡੀਐੱਸਪੀ ਜਸਵੰਤ ਸਿੰਘ ਮਾਂਗਟ ਦੀ ਯੋਗ ਅਗਵਾਈ ‘ਚ ਐੱਸਆਈ ਕੇਸਰ ਸਿੰਘ ਬੁੱਗਰਾ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ।ਇਸ ਤਹਿਤ ਐਤਵਾਰ ਨੂੰ ਜਿੱਥੇ ਵੱਡੀ ਗਿਣਤੀ ‘ਚ ਸਥਾਨਕ ਬੌੜਾਂ ਗੇਟ ਚੌਕ ਵਿਖੇ ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲਾਂ ਤੋਂ ਸਲੰਸਰ ਉਤਰਵਾ ਕੇ ਉਨ੍ਹਾਂ ਦੇ ਚਲਾਨ ਕੀਤੇ ਗਏ, ਉੱਥੇ ਹੀ ਤਿੰਨ ਬੁਲਟ ਮੋਟਰਸਾਈਕਲਾਂ ਨੂੰ ਜ਼ਬਤ ਕਰਦਿਆਂ ਥਾਣਾ ਕੋਤਵਾਲੀ ‘ਚ ਬੰਦ ਕੀਤਾ ਗਿਆ।ਐੱਸਆਈ ਕੇਸਰ ਸਿੰਘ ਬੁੱਗਰਾ ਨੇ ਕਿਹਾ ਸ਼ਹਿਰ ਵਾਸੀਆਂ ਦੀ ਮੰਗ ‘ਤੇ ਉਨ੍ਹਾਂ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਤੇ ਭਾਰੀ ਵਾਹਨਾਂ ਤੋਂ ਜਿੱਥੇ ਸਲੰਸਰ ਉਤਰਵਾਏ ਜਾ ਰਹੇ ਹਨ,ਉੱਥੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਤੇ ਬਾਜ਼ਾਰਾਂ ‘ਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਨਾ ਰੱਖਣ ਤੇ ਵਾਹਨ ਨਾ ਖੜ੍ਹਾ ਕਰਨ ਦੇਣ।