ਪਟਿਆਲਾ (ਲਿਕੇਸ ਸ਼ਰਮਾ ) ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੋਂ ਪੰਜਾਬ ਵਿੱਚ ਸਿਹਤ ਕ੍ਰਾਂਤੀ ਸ਼ੁਰੂ ਹੋ ਰਹੀ ਹੈ। ਸਾਡਾ ਮਕਸਦ ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਹੈ। ਮੁੱਖ ਮੰਤਰੀ ਨੇ ਕਿਹਾ ਹੁਣ ਪੰਜਾਬ ‘ਚ 7 ਤੋਂ 8 ਪਿੰਡਾਂ ਦੇ ਰੂਟ ਲਗਾ ਕੇ 35 ਸੀਟਾਂ ਵਾਲ਼ੀਆਂ ਬੱਸਾਂ ਚਲਾਈਆਂ ਜਾਣਗੀਆਂ। 3 ਹਜ਼ਾਰ ਬੱਸਾਂ ਸਰਕਾਰ ਸਪਾਂਸਰ ਕਰੇਗੀ ਤੇ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਨੂੰ ਤਰਜੀਹ ਦਿੱਤੀ ਜਵੇਗੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰਜ਼ਾ ਲੈਂਦੀ ਨਹੀਂ ਸਗੋਂ ਪਹਿਲਾਂ ਵਾਲਿਆਂ ਵੱਲੋਂ ਚੜ੍ਹਾਏ ਕਰਜ਼ੇ ਉਤਾਰੇ ਜਾ ਰਹੇ ਹਨ। 50 ਹਜ਼ਾਰ ਕਰੋੜ ਦਾ ਹਿਸਾਬ ਵੀ ਗਵਰਨਰ ਨੂੰ ਦਿੱਤਾ ਜਵੇਗਾ। ਚੋਣਾਂ ‘ਚ ਦਿੱਤੀਆਂ ਗਰੰਟੀਆਂ ਪੂਰੀ ਕਰਨ ਦਾ ਸਮਾਂ ਹੈ। ਜਿੱਤ ਕੇ ਮਹਿਲ ‘ਚ ਸੌਣ ਵਾਲੇ ਸਿਆਸਤਦਾਨਾਂ ਦਾ ਸਮਾਂ ਨਹੀਂ ਰਿਹਾ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਡੇਢ ਸਾਲ ‘ਚ ਬਿਜਲੀ ਮੁਫ਼ਤ ਕੀਤੀ, 88 ਪ੍ਰਤੀਸ਼ਤ ਲੋਕਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਉਂਦਾ ਹੈ। ਕਿਸਾਨਾਂ ਨੂੰ 12 ਘੰਟੇ ਤਕ ਨਿਰਵਿਘਨ ਬਿਜਲੀ ਦਿੱਤੀ। ਪੁਰਾਣੇ, ਸੂਏ, ਕੱਸੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਜਿਸ ਨਾਲ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈਣੀ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਮਾਨ ਨੇ ਕਿਹਾ ਕਿ ਹੁਣ ਤਕ 37 ਹਜ਼ਾਰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਪਹਿਲਾਂ ਸਰਕਾਰੀ ਕੰਮ ਕਾਗਜਾਂ ‘ਚ ਹੁੰਦਾ ਸੀ, ਹੁਣ ਕੰਮ ਧਰਾਤਲ ‘ਤੇ ਹੋ ਰਿਹਾ ਹੈ। ਪਹਿਲਾਂ ਉਦਯੋਗਪਤੀਆਂ ਤੋਂ ਹਿੱਸੇ ਮੰਗੇ ਜਾਂਦੇ ਸੀ, ਜਿਸ ਕਰਕੇ ਪੰਜਾਬ ਦਾ ਉਦਯੋਗ ਖਤਮ ਹੋ ਗਿਆ ਸੀ ਪਰ ਹੁਣ ਸੂਬੇ ‘ਚ ਵੱਡੇ ਉਦਯੋਗ ਲੱਗ ਰਹੇ ਹਨ ਤੇ ਲੋਕਾਂ ਨੂੰ ਰੁਜ਼ਗਾਰ ਮਿਲ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਵਾਂਗ ਹੁਣ ਨਰਿੰਦਰ ਮੋਦੀ ਵੀ ਗਰੰਟੀ ਦੀ ਗੱਲ ਕਰਨ ਲੱਗੇ ਹਨ।