, ਬੇਹੋਸ਼ ਹੋਣ ਤੋਂ ਪਹਿਲੋਂ ਕੀਤਾ ਪੁੱਤਰ ਨੂੰ ਫੋਨ ਤੇ ਫਿਰ
ਲੁਧਿਆਣਾ (ਭੰਗੂ) ਇਕ ਮਹੀਨਾ ਪਹਿਲੋਂ ਰੱਖੇ ਨੇਪਾਲੀ ਨੌਕਰਾਂ ਨੇ ਬਜ਼ੁਰਗ ਜੋੜੇ ਨੂੰ ਰਾਤ ਦੇ ਖਾਣੇ ‘ਚ ਨਸ਼ੀਲੀ ਵਸਤੂ ਖਵਾ ਦਿੱਤੀ। ਬੇਹੋਸ਼ ਹੋਣ ਤੋਂ ਪਹਿਲੋਂ ਬਜ਼ੁਰਗ ਨੇ ਆਪਣੇ ਬੇਟੇ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਚੱਕਰ ਆ ਰਹੇ ਹਨl ਇਸ ਤੋਂ ਪਹਿਲੋਂ ਕਿ ਨੇਪਾਲੀ ਨੌਕਰ ਵਾਰਦਾਤ ਨੂੰ ਅੰਜਾਮ ਦਿੰਦੇ ਬਜ਼ੁਰਗ ਦੇ ਬੇਟੇ ਨੇ ਗੁਆਂਢੀ ਨੂੰ ਫੋਨ ਕਰ ਕੇ ਤੁਰੰਤ ਉਨ੍ਹਾਂ ਕੋਲ ਜਾਣ ਲਈ ਆਖਿਆl ਗੁਆਂਢੀ ਨੇ ਬੇਹੋਸ਼ੀ ਦੀ ਹਾਲਤ ‘ਚ ਜੋੜੇ ਨੂੰ ਹਸਪਤਾਲ ਦਾਖਲ ਕਰਵਾਇਆl ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਰੀਅਲ ਅਸਟੇਟ ਕਾਰੋਬਾਰੀ ਸਰਾਭਾ ਨਗਰ ਦੇ ਵਾਸੀ ਨਿਤੇਸ਼ ਜਿੰਦਲ ਦੀ ਸ਼ਿਕਾਇਤ ‘ਤੇ ਨੇਪਾਲੀ ਨੌਕਰ ਕਰਨ ਬਹਾਦਰ ਬੋਗਟੀ ਤੇ ਕਾਲੂ ਵਿਸ਼ਕਰਮਾ ਖਿਲਾਫ ਮੁਕੱਦਮਾ ਦਰਜ ਕਰ ਕੇ ਕਰਨ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨਿਤੇਸ਼ ਜਿੰਦਲ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਚੰਡੀਗੜ੍ਹ ‘ਚ ਪ੍ਰੋਗਰਾਮ ਅਟੈਂਡ ਕਰਨ ਗਏ ਸਨl ਰਾਤ ਪੌਣੇ 10 ਵਜੇ ਉਨ੍ਹਾਂ ਦੇ ਪਿਤਾ ਸਤੀਸ਼ ਕੁਮਾਰ ਜਿੰਦਲ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਚੱਕਰ ਆ ਰਹੇ ਹਨl ਨਿਤੇਸ਼ ਨੇ ਆਪਣੇ ਗੁਆਂਢੀ ਕੇਤਨ ਅਰੋੜਾ ਨੂੰ ਫੋਨ ਕਰ ਕੇ ਤੁਰੰਤ ਆਪਣੇ ਪਿਤਾ ਕੋਲ ਜਾਣ ਲਈ ਆਖਿਆl ਕੇਤਨ ਜਦ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਸਤੀਸ਼ ਜਿੰਦਲ ਤੇ ਉਨ੍ਹਾਂ ਦੀ ਪਤਨੀ ਬੇਹੋਸ਼ ਹੋ ਚੁੱਕੇ ਸਨl ਕੇਤਨ ਨੇ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ l ਇੰਨੇ ਸਮੇਂ ‘ਚ ਦੋਵੇਂ ਨੌਕਰ ਘਰੋਂ ਖਿਸਕ ਗਏ ਸਨl ਘਰ ਪਹੁੰਚਣ ‘ਤੇ ਨਿਤੇਸ਼ ਜਿੰਦਲ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸੂਚਨਾ ਦਿੱਤੀl ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਕਰਨ ਬਹਾਦਰ ਨੂੰ ਕਾਬੂ ਕੀਤਾl ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀ ਕਾਲੂ ਵਿਸ਼ਕਰਮਾ ਨਾਲ ਮਿਲ ਕੇ ਜੋੜੇ ਨੂੰ ਨਸ਼ੀਲੀ ਦਵਾਈ ਖਵਾਈ ਸੀl ਉਧਰੋਂ ਮਾਮਲੇ ਦੀ ਜਾਂਚ ਕਰ ਰਹੇ ਮੋਹਨ ਲਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਰਨ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਹੈ l ਪੁਲਿਸ ਬੁੱਧਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰੇਗੀ।