ਜਗਰਾਓਂ, 2 ਅਕਤੂਬਰ ( ਰਾਜੇਸ਼ ਜੈਨ)-ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਧਰਮਸੰਘ ਨਾਲ ਸੰਬੰਧਿਤ ਅਖਿਲ ਭਾਰਤੀ ਤੇਰਾਪੰਥ ਯੁਵਾ ਪਰਿਸ਼ਦ ਦੇ ਦੇਖ ਰੇਖ ਵਿੱਚ ਜਗਰਾਉਂ ਯੁਵਕ ਪਰਿਸ਼ਦ ਵੱਲੋਂ ਐਤਵਾਰ ਨੂੰ ਸਿਵਿਲ ਹਸਪਤਾਲ, ਜਗਰਾਉਂ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਿਸ਼ਾਲ ਜੈਨ ਡਾਇਰੈਕਟਰ ਮਹਾਪ੍ਰਗਯ ਸਕੂਲ, ਜਗਰਾਉਂ ਵੱਲੋਂ ਕੀਤਾ ਗਿਆ। ਵਿਸ਼ਾਲ ਜੈਨ ਨੇ ਯੁਵਾ ਪਰਿਸ਼ਦ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਤੇਰਾਪੰਥ ਯੁਵਕ ਪਰਿਸ਼ਦ ਵੱਲੋਂ ਕੀਤੀ ਜਾ ਰਹੀ ਸੇਵਾ ਅਨਮੋਲ ਹੈ।
ਸਾਧਵੀ ਸ੍ਰੀ ਪ੍ਰਤੀਭਾ ਸ਼੍ਰੀ ਠਾਣਾ-4 ਵੱਲੋਂ ਕੀਤੇ ਮੰਗਲ ਪਾਠ ਨਾਲ ਕੈਂਪ ਦੀ ਸ਼ੁਰੂਆਤ ਹੋਈ ਅਤੇ 42 ਯੂਨਿਟ ਖੂਨ ਇੱਕਠਾ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਾਬਕਾ- ਚੇਅਰਮੈਨ, ਮਾਰਕੀਟ ਕਮੇਟੀ, ਜਗਰਾਉਂ ਨੇ ਕਿਹਾ ਕਿ ਜੈਨ ਯੁਵਕ ਪਰਿਸ਼ਦ ਵੱਲੋਂ ਪਿਛਲੇ ਕਈ ਵਰਿਆਂ ਤੋਂ ਕੀਤੀ ਜਾ ਰਹੀ ਸੇਵਾ ਅੱਗੇ ਵੀ ਜਾਰੀ ਰਹੇਗੀ ਅਤੇ ਅਸੀਂ ਸਭ ਇਸ ਵਿੱਚ ਸਹਿਯੋਗ ਦਿੰਦੇ ਰਹਾਂਗੇ।
ਸਾਧਵੀ ਸ਼੍ਰੀ ਨੇ ਵਿਸ਼ਾਲ ਜੈਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਿਸ਼ਾਲ ਜੈਨ, ਜੈਨ ਸਮਾਜ ਦਾ ਇੱਕ ਮਜ਼ਬੂਤ ਸਤੰਭ ਹੈ ਅਤੇ ਵਾਸਤਵਿਕ ਤੌਰ ਤੇ ਉਹ ਆਪਣੇ ਪੁਰਖਿਆਂ “ਲਾਲਾ ਝੰਡੂ ਮੱਲ – ਤਿਲਕ ਰਾਜ ਜੈਨ ਪਾਟਨੀ ਪਰਿਵਾਰ” ਦੀ ਰਿਵਾਇਤ ਨੂੰ ਅੱਗੇ ਵਧਾ ਰਹੇ ਹਨ। ਸਮੂਹ ਯੁਵਕ ਪਰਿਸ਼ਦ ਦੇ ਮੈਂਬਰਾਂ ਨੇ ਸਿਵਿਲ ਹਸਪਤਾਲ ਤੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਵਿਨੋਦ ਜੈਨ, ਰਾਜਪਾਲ ਜੈਨ, ਨਵਨੀਤ ਗੁਪਤਾ, ਪ੍ਰਵੀਨ ਜੈਨ, ਨਵੀਨ ਜੈਨ, ਲਲਿਤ ਜੈਨ, ਮੁਦਿਤ ਜੈਨ, ਮੁਨੀਸ਼ ਜੈਨ, ਵੈਭਵ ਜੈਨ, ਅਰਹਮ ਜੈਨ, ਪੂਜਾ ਜੈਨ, ਰਜਨੀ ਜੈਨ, ਆਰਤੀ ਜੈਨ, ਬ੍ਰਿਜਲਾਲ ਜੈਨ, ਜਗਦੀਪ ਜੈਨ, ਕਮਲ ਗਰਗ, ਡਾਕਟਰ ਰਾਜੇਂਦਰ ਸ਼ਰਮਾ, ਟੋਨੀ ਵਰਮਾ, ਸੁਮਿਤ ਅਰੋੜਾ, ਵਿਸ਼ਾਲ ਸ਼ਰਮਾ, ਸ਼ਾਨ ਅਰੋੜਾ, ਲਵਿਸ਼ ਅਤੇ ਅਨਮੋਲ ਗੁਪਤਾ ਆਦਿ ਹਾਜ਼ਰ ਸਨ।