ਜਗਰਾਓਂ, 3 ਅਕਤੂਬਰ ( ਭਗਵਾਨ ਭੰਗੂ)-ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਰਾਏਕੋਟ ਨੂੰ ਮਲੇਰਕੋਟਲਾ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਬਾਰ ਐਸੋਸੀਏਸ਼ਨ ਜਗਰਾਓਂ ਵਲੋਂ ਵੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਜਗਰਾਓਂ ਦੇ ਸੀਨੀਅਰ ਵਕੀਲ ਮਹਿੰਦਰ ਸਿੰਘ ਸਿੱਧਵਾਂ ਅਤੇ ਸੰਦੀਪ ਗੁਪਤਾ ਨੇ ਕਿਹਾ ਕਿ ਰਾਏਕੋਟ ਦਾ ਇਲਾਕਾ ਪਹਿਲਾਂ ਲੁਧਿਆਣਾ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ ਅਤੇ ਉਥੋਂ ਦਾ ਅਦਾਲਤੀ ਸਾਰਾ ਕੰਮ ਜਗਰਾਉਂ ਵਿੱਚ ਹੁੰਦਾ ਹੈ। ਜੇਕਰ ਰਾਏਕੋਟ ਨੂੰ ਮਲੇਰਕੋਟਲਾ ਨਾਲ ਜੋੜਿਆ ਜਾਂਦਾ ਹੈ ਤਾਂ ਜਗਰਾਉਂ ਵਿੱਚ ਕੰਮਕਾਜ ਤਾਂ ਪ੍ਰਭਾਵਿਤ ਹੋਵੇਗਾ ਹੀ ਉਥੇ ਨਾਲ ਹੀ ਰਾਏਕੋਟ ਇਲਾਕੇ ਦੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ਨੂੰ ਹਰ ਛੋਟੇ-ਵੱਡੇ ਕੰਮ ਲਈ ਮਲੇਰਕੋਟਲਾ ਅਦਾਲਤ ਵਿੱਚ ਜਾਣਾ ਪਵੇਗਾ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਤਾਂ ਇਸ ਗੱਲ ਦਾ ਵੱਡੇ ਪੱਧਰ ‘ਤੇ ਤਿੱਖਾ ਵਿਰੋਧ ਕੀਤਾ ਜਾਵੇਗਾ। ਕਿਸੇ ਵੀ ਹਾਲਤ ਵਿੱਚ ਰਾਏਕੋਟ ਨੂੰ ਮਲੇਰਕੋਟਲਾ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਐਡਵੋਕੇਟ ਰਘੁਵੀਰ ਸਿੰਘ ਤੂਰ ,ਜੀ.ਐਸ. ਗਿੰਦਰਾ, ਅੰਕੁਸ਼ ਧੀਰ, ਪ੍ਰੀਤਇੰਦਰ ਕੌਸ਼ਲ, ਅਮਰਜੀਤ ਸਿੰਘ, ਪਾਇਲ ਗੁਪਤਾ, ਦਰਪਣ ਸੈਣੀ ਅਤੇ ਹਰਜਿੰਦਰ ਸਿੰਘ ਬੁੱਟਰ ਸਮੇਤ ਹੋਰ ਵਕੀਲ ਹਾਜ਼ਰ ਸਨ।