ਲੁਧਿਆਣਾ, 04 ਅਕਤੂਬਰ ( ਲਿਕੇਸ਼ ਸ਼ਰਮਾਂ) – ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 10 ਤੋਂ 25 ਅਕਤੂਬਰ, 2023 ਤੱਕ ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ 05 ਅਤੇ 06 ਅਕਤੂਬਰ ਨੂੰ ਟਰਾਇਲ ਲਏ ਜਾਣਗੇ।
05 ਅਕਤੂਬਰ ਨੂੰ ਲਏ ਜਾਣ ਵਾਲੇ ਟਰਾਇਲਾਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਈਕਲਿੰਗ ਦੇ ਅੰਡਰ 14, 17, 21, 21-25, 25-40 ਅਤੇ 40 ਤੋਂ ਵੱਧ ਉਮਰ ਵਰਗ ਦੇ ਟਰਾਇਲ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਈਕਲਿੰਗ ਵੈਲੋਡਰਮ ਵਿਖੇ ਲਏ ਜਾਣਗੇ ਜਦਕਿ ਆਰਚਰੀ ਅੰ-14, 17, 21, 21 ਤੋ 40 ਸਾਲ, ਕਾਇਕਿੰਗ ਅਤੇ ਕਨੋਇੰਗ ਦੇ ਅੰ-14,17,21, 21 ਤੋ 25, 25 ਤੋ 40 ਸਾਲ ਵਰਗ ਦੇ, ਰੋਇੰਗ ਅੰ-14,17,21, 21 ਤੋ 30 ਸਾਲ, ਇਕੂਸਟ੍ਰੀਅਨ ਦੇ ਟਰਾਇਲ ਲਈ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਨਾਲ ਫੋਨ ਨੰ: 0161-2410494 ‘ਤੇ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਫੈਨਸਿੰਗ ਅੰ-14,17,21, 21 ਤੋ 40 ਸਾਲ, ਜਿਮਨਾਸਟਿਕ ਅੰ-14,17,21, 21 ਤੋ 30 ਸਾਲ, ਵੂਸੂ ਅੰ-14,17,21, 21 ਤੋ 40 ਸਾਲ, ਰਗਬੀ ਅੰ-14,17,21, 21 ਤੋ 40 ਸਾਲ ਦੇ ਟਰਾਇਲ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
06 ਅਕਤੂਬਰ ਨੂੰ ਹੋਣ ਵਾਲੇ ਟਰਾਇਲ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਰੋਲਰ ਸਕੇਟਿੰਗ ਅੰ-14, 17, 21, 21 ਤੋ 40 ਸਾਲ ਵਰਗ ਦੇ ਟਰਾਇਲ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਣਗੇ।
ਉਨ੍ਹਾਂ ਚਾਹਵਾਨ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਰਸਾਏ ਸ਼ਡਿਊਲ ਅਨੁਸਾਰ ਵੱਖ-ਵੱਖ ਖੇਡਾਂ ਦੇ ਟਰਾਇਲ ਦੇ ਸਕਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਵਲੋਂ ਸਪੱਸ਼ਟ ਕੀਤਾ ਗਿਆ ਕਿ 05 ਅਤੇ 06 ਅਕਤੂਬਰ ਨੂੰ ਹੋਣ ਵਾਲੇ ਟਰਾਇਲਾਂ ਦਾ ਸਮਾਂ ਸਵੇਰ 09 ਵਜੇ ਹੋਵੇਗਾ ਅਤੇ ਉਪਰੋਕਤ ਮਿਤੀ ਤੋਂ ਇਲਾਵਾ ਕਿਸੇ ਵੀ ਖਿਡਾਰੀ ਦੇ ਟਰਾਇਲ ਨਹੀਂ ਲਏ ਜਾਣਗੇ।
ਜ਼ਿਕਰਯੋਗ ਹੈ ਕਿ ਮਿਤੀ 10-10-2023 ਤੋਂ 25-10-2023 ਤੱਕ ਵੱਖ ਵੱਖ ਜਿਲ੍ਹਿਆਂ ਵਿੱਚ 35 ਪ੍ਰਕਾਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸਿਰਫ ਉਪਰੋਕਤ ਖੇਡਾਂ ਦੀ ਟਰਾਇਲਾਂ ਦੇ ਅਧਾਰ ਸਿਲੈਕਸਨ ਕੀਤੀ ਜਾਣੀ ਹੈ ਕਿਉਂਕਿ ਇਹ ਖੇਡਾਂ ਜ਼ਿਲ੍ਹਾ ਪੱਧਰ ‘ਤੇ ਨਹੀਂ ਕਰਵਾਈਆਂ ਜਾ ਰਹੀਆਂ। ਟਰਾਇਲ ਦੇਣ ਦੇ ਚਾਹਵਾਨ ਦਰਸਾਏ ਸਡਿਊਲ ਅਨੁਸਾਰ ਟਰਾਇਲ ਦੇ ਸਕਦੇ ਹਨ ਤਾਂ ਜੋ ਸੂਬਾ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਸਿੱਧੇ ਤੌਰ ‘ਤੇ ਭਾਗ ਲੈ ਸਕਣ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟਰਾਇਲ ਦੇਣ ਲਈ ਖਿਡਾਰੀ ਆਪਣੇ ਆਧਾਰ ਕਾਰਡ/ਜਨਮ ਸਰਟੀਫਿਕੇਟ ਦੀ ਫੋਟੋਕਾਪੀ ਨਾਲ ਜਰੁੂਰ ਲੈ ਕੇ ਆਉਣ, ਬਿਨ੍ਹਾਂ ਆਈ.ਡੀ.ਪਰੁੂਫ (ਜਨਮ ਸਰਟੀਫਿਕੇਟ/ਆਧਾਰ ਕਾਰਡ) ਦੇ ਖਿਡਾਰੀ ਦੀ ਟਰਾਇਲਾਂ ਲਈ ਰਜਿਸਟਰੇਸਨ ਨਹੀਂ ਕੀਤੀ ਜਾਵੇਗੀ।