Home ਧਾਰਮਿਕ ਡੇਰਾ ਮੰਗਲ ਗਿਰੀ ਵੱਲੋਂ ਦੇਵੀ ਚਿੱਤਰ ਲੇਖਾ ਸਨਮਾਨਿਤ

ਡੇਰਾ ਮੰਗਲ ਗਿਰੀ ਵੱਲੋਂ ਦੇਵੀ ਚਿੱਤਰ ਲੇਖਾ ਸਨਮਾਨਿਤ

70
0

ਜਗਰਾਉਂ, ,7 ਅਕਤੂਬਰ ( ਰਾਜੇਸ਼ ਜੈਨ)-ਜਗਰਾਓ ਵਿਖੇ ਸ੍ਰੀ ਮਦਭਾਗਵਤ ਕਥਾ ਕਰ ਰਹੇ ਕਥਾਵਾਚਿਕਾ ਦੇਵੀ ਚਿੱਤਰਲੇਖਾ ਨੂੰ ਸਥਾਨਕ ਸਿੱਧ ਡੇਰਾ ਬਾਬਾ ਮੰਗਲ ਗਿਰੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸ੍ਰੀ ਰਾਧਾ ਕੇਸ਼ਵ ਭਾਗਵਤ ਸੇਵਾ ਸੰਮਤੀ ਜਗਰਾਉਂ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਸਥਲ ਸਨਮਤੀ ਮਾਤਰੀ ਸੇਵਾ ਵਿਖੇ ਬੀਤੀ ਰਾਤ ਪੁਜੇ ਡੇਰਾ ਬਾਬਾ ਮੰਗਲ ਗਿਰੀ ਦੇ ਮਹੰਤ ਦੌਲਤ ਗਿਰੀ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਮਹੰਤ ਦੌਲਤ ਗਿਰੀ ਵੱਲੋਂ ਸ੍ਰੀਮਦ ਭਾਗਵਤ, ਅਤੇ ਬਿਆਸ ਗੱਦੀ ਦੀ ਪੂਜਾ ਅਰਚਨਾ ਕਰਦਿਆਂ ਕਥਾਵਾਚਕਾ ਦੇਵੀ ਚਿਤਰਲੇਖਾ ਅਤੇ ਉਨਾਂ ਦੇ ਨਾਲ ਪੁੱਜੀ ਸਮੂਹ ਧਾਰਮਿਕ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਡੇਰੇ ਵੱਲੋਂ ਕਥਾ ਆਯੋਜਨ ਦੇ ਮਹਾਂਯਗ ਵਿੱਚ 11 ਹਜਾਰ ਰੁਪਏ ਦਾ ਯੋਗਦਾਨ ਵੀ ਪਾਇਆ। ਉਹਨਾਂ ਜਗਰਾਉਂ ਵਿੱਚ ਇਨੇ ਵੱਡੇ ਪੱਧਰ ਤੇ ਕਰਵਾਈ ਜਾ ਰਹੀ ਕਥਾ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਧਰਮਵੀਰ ਗੋਇਲ ਨੂੰ ਵੀ ਸਨਮਾਨਿਤ ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਅਜਿਹੇ ਕਥਾ ਸਮਾਗਮ ਅੱਜ ਦੇ ਮਸ਼ੀਨੀ ਯੁੱਗ ਵਿੱਚ ਰੁਝੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਲਈ ਸਹਾਈ ਹੁੰਦੇ ਹਨ ।

LEAVE A REPLY

Please enter your comment!
Please enter your name here