ਲੁਧਿਆਣਾ, 07 ਅਕਤੂਬਰ ( ਲਿਕੇਸ਼ ਸ਼ਰਮਾਂ ) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਰੁਪਿੰਦਰਪਾਲ ਸਿੰਘ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 10 ਅਕਤੂਬਰ ਨੂੰ PMKVY4.0 ਸਬੰਧੀ ਇੱਕ ਸੈਮੀਨਾਰ ਦਾ ਆਯੋੋਜਨ ਸਥਾਨਕ ਬੱਚਤ ਭਵਨ ਵਿਖੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 10 ਅਕਤੂਬਰ 2023 ਨੂੰ ਸ਼ਾਮ 3 ਵਜੇ ਬਚੱਤ ਭਵਨ, ਲੁਧਿਆਣਾ ਵਿਖੇ ਪਹੁੰਚ ਕੇ ਇਸ ਸੈਮੀਨਾਰ ਅਵਸਰ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਜ਼ਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ, ਲੁਧਿਆਣਾ ਵੱਲੋੋਂ ਭਾਰਤ ਸਰਕਾਰ ਦੇ ਅਧੀਨ PMKVY4.0 ਦੇ ਅਧੀਨ Future Skills 2.0 ਪ੍ਰੋੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋੋਗਰਾਮ ਦੇ ਅੰਦਰ ਨਵੀਆਂ ਟੈਕਨਾਲਜੀਆਂ ਜਿਵੇਂ ਕਿ Artificial Intelligence, Cloud Computing, IoT, Blockchain, Big Data ਆਦਿ ਕੋੋਰਸ ਸਰਕਾਰ ਵੱਲੋੋਂ ਫਰੀ ਕਰਵਾਏ ਜਾਣਗੇ।
ਇਸ ਸਕਿੱਲ ਟ੍ਰੇਨਿੰਗ ਦੀ ਕੋੋਰਸ ਡਿਲਵਰੀ IVM ਵੱਲੋੋਂ ਕੀਤੀ ਜਾਵੇਗੀ। ਇਸ ਸਕਿੱਲ ਨਾਲ ਪ੍ਰਾਰਥੀ ਆਪਣੀ ਰੋੋਜ਼ਗਾਰ ਯੋਗਤਾ ਨੂੰ ਵਧਾ ਸਕਣਗੇ ਅਤੇ ਆਪਣੇ ਆਪ ਨੂੰ ਨਵੀਂ ਟੈਕਨਾਲਜੀ ਵਿੱਚ ਸਕਿਲਿੰਗ ਪ੍ਰਾਪਤ ਕਰ ਸਕਣਗੇ, ਜਿਸ ਨਾਲ ਭਵਿੱਖ ਵਿੱਚ ਆਪਣੇ ਕੈਰੀਅਰ ਨੂੰ ਸੁਰਖਿਅਤ ਕਰ ਸਕਣਗੇ। ਇਸ ਕੋੋਰਸ ਦਾ ਲਾਭ ਲੈਣ ਲਈ ਚਾਹਵਾਨ ਉਮੀਦਵਾਰ ਇਸ ਲਿੰਕ https://bit.ly/PMKVYFutureSkills ਤੇ ਰਜਿਸਟਰ ਕਰ ਸਕਦੇ ਹਨ। ਇਹ ਕੋੋਰਸ ਸਿਰਫ B.tech, MCA, BCA with one year Experience ਪਾਸ ਪ੍ਰਾਰਥੀਆਂ ਲਈ ਹੈ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।