ਜਗਰਾਓਂ, 8 ਅਕਤੂਬਰ ( ਅਨਿਲ ਕੁਮਾਰ)- ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਵਿਖੇ ਦਿਲ ਦੀਆਂ ਬਿਮਾਰੀਆਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ| ਕੈਂਪ ਦਾ ਉਦਘਾਟਨ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਤਾਰੀਫ਼ ਕਰਦਿਆਂ ਸੁਸਾਇਟੀ ਵੱਲੋਂ ਜ਼ਰੂਰਤਮੰਦਾਂ ਵਿਦਿਆਰਥੀਆਂ ਲਈ ਦਿੱਤੇ ਜਾ ਰਹੇ ਵਜ਼ੀਫ਼ਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ| ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਜਿਹੜਾ ਹਰੇਕ ਮਹੀਨੇ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਹੈ ਉਸ ਵਿਚ ਹੁਣ ਕਈ ਹਜ਼ਾਰਾਂ ਮਰੀਜ਼ਾਂ ਨੂੰ ਅੱਖਾਂ ਦੀ ਰੌਸ਼ਨੀ ਮਿਲੀ ਹੈ| ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੰੂ ਆਪਸੀ ਮਤਭੇਦ ਛੱਡ ਕੇ ਸਮਾਜ ਦੀ ਬਿਹਤਰੀ ਲਈ ਇੱਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ| ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੇ ਵੀ ਲੋਕ ਸੇਵਾ ਸੁਸਾਇਟੀ ਦੇ ਕੰਮਾਂ ਦੀ ਤਾਰੀਫ਼ ਕੀਤੀ| ਕੈਂਪ ਵਿਚ ਸੀ ਐੱਮ ਸੀ ਲੁਧਿਆਣਾ ਦੇ ਡਾਕਟਰ ਡਾ: ਗੁਰਭੇਜ ਸਿੰਘ ਨੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ 52 ਮਰੀਜ਼ਾਂ ਦਾ ਚੈੱਕਅੱਪ ਕਰਦਿਆਂ ਉਨ੍ਹਾਂ ਨੰੂ ਦਿਲ ਦੀ ਬਿਮਾਰੀਆਂ ਦੀ ਨਿਸ਼ਾਨੀਆਂ ਤੇ ਬਚਾਅ ਬਾਰੇ ਜਾਗਰੂਕ ਕੀਤਾ| ਕੈਂਪ ਵਿਚ 52 ਮੈਂਬਰਾਂ ਦਾ ਈ ਸੀ ਜੀ ਟੈੱਸਟ, 36 ਮਰੀਜ਼ਾਂ ਦੀ 36 ਸ਼ੂਗਰ ਅਤੇ 52 ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਟੈੱਸਟ ਕੀਤਾ ਗਿਆ| ਇਸ ਮੌਕੇ ਸਰਪ੍ਰਸਤ ਰਾਜਿੰਦਰ ਜੈਨ, ਭੂਸ਼ਣ ਮਿੱਤਲ, ਉਪਿੰਦਰ ਸਿੰਘ ਸੋਨੀ, ਰਜਿੰਦਰ ਜੈਨ ਕਾਕਾ, ਮੁਕੇਸ਼ ਕੁਮਾਰ, ਸੁਖਦੇਵ ਗਰਗ, ਨੀਰਜ ਮਿੱਤਲ, ਡਾ.ਬੀ.ਬੀ. ਬਾਂਸਲ, ਆਰ ਕੇ ਗੋਇਲ, ਮਨੋਹਰ ਸਿੰਘ ਟੱਕਰ, ਅਨਿਲ ਮਲਹੋਤਰਾ, ਜਸਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਰਾਜੀਵ ਗੁਪਤਾ, ਪ੍ਰਵੀਨ ਮਿੱਤਲ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮੰਗਤ ਰਾਏ ਬਾਂਸਲ, ਮਨੋਜ ਗਰਗ ਆਦਿ ਹਾਜ਼ਰ ਸਨ।