ਜਗਰਾਉਂ/ਲੁਧਿਆਣਾ, 22 ਨਵੰਬਰ (ਅੰਕੁਸ਼ ਸਹਿਜਪਾਲ)– ਬੀਤੇ ਕੱਲ ਮਿਤੀ 21-11-2022 ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਦੀ ਮੀਟਿੰਗ ਸ਼੍ਰੀ ਪਵਨ ਕੁਮਾਰ ਸੁਪਰਡੰਟ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਐਸੋਸੀਏਸ਼ੀਅਨ ਦੇ ਪ੍ਰਧਾਨ ਅਤੇ ਰਿਟਾਇਰੀ ਕਰਮਚਾਰੀ ਯੂਨੀਅਨ ਵਲੋਂ ਮੀਟਿੰਗ ਵਿੱਚ ਭੇਜੇ ਗਏ ਸਗੁਰਦੀਪ ਸਿੰਘ ਜਨਰਲ ਸਕੱਤਰ, ਪੰਜਾਬ ਦੀ ਸਹਿਮਤੀ ਅਤੇ ਸਹਿਯੋਗ ਨਾਲ ਸ੍ਰੀ ਸੁਖਪਾਲ ਸਿੰਘ ਗਿੱਲ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਅਤੇ ਸ੍ਰੀ ਰਵਿੰਦਰ ਸਿੰਘ ਗਿੱਲ ਸਰਪ੍ਰਸਤ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਦੇ ਸਟੇਟ ਕਮੇਟੀ ਦੇ ਆਹੁਦੇਦਾਰ ਸਹਿਬਾਨ ਅਤੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਹਾਜ਼ਰ ਸਨ। ਇਸ ਮੀਟਿੰਗ ਦੇ ਹੋਣ ਦਾ ਮੁੱਖ ਕਾਰਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਆਪਣੇ ਅਧੀਨ ਕੰਮ ਕਰਦੇ ਸਮੂਹ ਸੰਮਤੀ ਕਰਮਚਾਰੀਆਂ ਨੂੰ 6-6 ਮਹੀਨੇ ਤਨਖਾਹ ਦੇ ਫੰਡ ਜਾਰੀ ਨਾਂ ਕਰਨਾ ਅਤੇ ਸੰਮਤੀ ਕਰਮਚਾਰੀਆਂ ਦੀ ਤਨਖਾਹ ਦਾ ਪੱਕਾ ਹੱਲ ਖਜਾਨੇ ਵਿਚੋਂ ਨਾਂ ਕਰਨਾ ਸੀ। ਇਸ ਤੋਂ ਇਲਾਵਾ ਵਿਭਾਗ ਵਲੋਂ ਜੋ ਪੰਚਾਇਤ ਸਕੱਤਰਾਂ ਦੇ ਡਿਊਟੀ ਰੋਸਟਰ ਮੁਤਾਬਿਕ ਡਿਊਟੀਆਂ ਨਿਰਧਾਰਿਤ ਕੀਤੀਆਂ ਹੋਈਆਂ ਹਨ, ਉਨ੍ਹਾਂ ਤੋਂ ਬਾਹਰ ਜਾ ਕੇ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ? ਵਲੋਂ ਦੂਸਰੇ ਵਿਭਾਗਾ ਦੇ ਵਾਧੂ ਕੰਮ ਸੰਮਤੀ ਕਰਮਚਾਰੀਆਂ ਤੋਂ ਜਬਰਨ ਕਰਵਾਉਣਾ ਅਤੇ ਵਿਭਾਗ ਦੇ ਡਾਇਰੈਕਟਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸੰਮਤੀ ਕਰਮਚਾਰੀਆਂ ਨਾਲ/ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਗਿੱਲ ਨਾਲ ਅਤੇ ਰਿਟਾਇਰੀ ਕਰਮਚਾਰੀਆਂ ਨਾਲ ਦੁਰਵਿਹਾਰ ਕਰਨਾ ਅਤੇ ਉਹਨਾ ਦੀ ਗੱਲ ਸੁਨਣ ਤੋਂ ਇਨਕਾਰ ਕਰਨਾ ਮੁੱਖ ਕਾਰਨ ਹੈ। ਮੀਟਿੰਗ ਦੌਰਾਨ ਪੰਜਾਬ ਤੋਂ ਆਏ ਸਮੂਹ ਆਹੁਦੇਦਾਰ ਸਾਹਿਬਾਨਾ ਨਾਲ ਉਪਰ ਦਰਜ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ ਵਿਚਾਰ ਕਰਨ ਉਪਰੰਤ ਸਮੂਹ ਆਹੁਦੇਦਾਰ ਸਹਿਬਾਨਾ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਕਿ ਜਦੋਂ ਸਾਡਾ ਮੁੱਖ ਅਫਸਰ ਡਾਇਰੈਕਟਰ ਸ. ਗੁਰਪ੍ਰੀਤ ਸਿੰਘ ਖਹਿਰਾ ਜੀ ਸਾਡੀਆਂ ਤਨਖਾਹਾਂ ਦਾ ਪੱਕਾ ਹੱਲ ਕਰਨ ਲਈ, ਰਿਟਾਇਰੀ ਕਰਮਚਾਰੀਆਂ ਦੀ ਪੈਨਸ਼ਨ ਅਤੇ ਗੁਰੈਚੁਟੀ ਦੀ ਅਦਾਇਗੀ ਦੇ ਪੱਕੇ ਹੱਲ ਲਈ ਅਤੇ ਦੂਸਰੇ ਵਿਭਾਗਾ ਦੇ ਵਾਧੂ ਕੰਮਾਂ ਤੇ ਰੋਕ ਲਗਾਉਣ ਲਈ ਅਤੇ ਸਾਨੂੰ ਸੁਣਨ ਲਈ ਤਿਆਰ ਹੀ ਨਹੀ ਹਨ।ਉਲਟਾ ਉਨ੍ਹਾਂ ਨੂੰ ਮਿਲਣ ਜਾਣ ਤੇ ਉਨ੍ਹਾਂ ਵਲੋਂ ਯੂਨੀਅਨ ਦੇ ਨੁਮਾਇੰਦਿਆਂ ਨਾਲ ਦੁਰਵਿਹਾਰ ਕਰਨ ਕਰਕੇ ਮਿਤੀ 22-11-2022 ਤੋਂ 25-11-2022 ਤੱਕ ਪੰਜਾਬ ਦੇ ਸੰਮਤੀ ਕਰਮਚਾਰੀਆਂ ਦੀ ਕਲਮ ਛੋਡ ਹੜਤਾਲ ਕੀਤੀ ਜਾਵੇ ਅਤੇ ਮੀਟਿੰਗ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕਿ ਵਿਭਾਗ ਦੇ ਮਾਨਯੋਗ ਮੰਤਰੀ ਸਾਹਿਬ ਸ. ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਬੇਨਤੀ ਕਰਕੇ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਬਦਲੀ ਇਸ ਵਿਭਾਗ ਵਿੱਚੋਂ ਕਰਵਾਈ ਜਾਵੇ ਤਾਂ ਕਿ ਸੰਮਤੀ ਕਰਮਚਾਰੀਆਂ ਦੀਆਂ ਯੋਗ ਮੰਗਾਂ ਪੂਰੀਆਂ ਹੋ ਸਕਣ। ਇਸ ਲਈ ਇਸ ਪ੍ਰੈਸ ਨੋਟ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਸਮੂਹ ਸੰਮਤੀ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਤੇ ਯੂਨੀਅਨ ਦੇ ਆਹੁਦੇਦਾਰਾ ਨਾਲ ਡਾਇਰੈਕਟਰ ਵਲੋਂ ਦੁਰਵਿਹਾਰ ਕਰਨ ਕਰਕੇ ਕਲਮਛੋਡ ਹੜਤਾਲ ਕਰ ਚੁੱਕੇ ਹਨ ਅਤੇ ਸਮੂਹ ਸੰਮਤੀ ਕਰਮਚਾਰੀ ਮਿਤੀ 22-11-2022 ਤੋਂ 25-11-2022 ਤੱਕ ਆਪਣੇ ਨਾਲ ਸਬੰਧਤ ਬਲਾਕ ਦਫਤਰਾਂ ਵਿੱਚ ਆਪਣੀ ਡਿਊਟੀ ਤੇ ਹਾਜ਼ਰ ਰਹਿਣਗੇ ਪ੍ਰੰਤੂ ਮੰਗਾਂ ਮੰਨੇ ਜਾਣ ਤੱਕ ਅਤੇ ਡਾਇਰੈਕਟਰ ਦੀ ਇਸ ਵਿਭਾਗ ਵਿੱਚੋ ਬਦਲੀ ਹੋਣ ਤੱਕ ਸਮੂਹ ਸੰਮਤੀ ਕਰਮਚਾਰੀ ਰੋਜਾਨਾਂ ਦੀ ਤਰ੍ਹਾਂ ਆਪਣੇ ਦਫਤਰਾਂ ਵਿੱਚ ਡਿਊਟੀ ਤੇ ਰਹਿਣਗੇ ਪ੍ਰੰਤੂ ਵਿਭਾਗ/ਦਫਤਰੀ ਕੰਮਾ ਵਿੱਚ ਭਾਗ ਨਹੀਂ ਲੈਣਗੇ।
