ਅੰਮ੍ਰਿਤਸਰ 15 ਅਕਤੂਬਰ (ਰੋਹਿਤ ਗੋਇਲ – ਮੋਹਿਤ ਜੈਨ) : ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਓਸ਼ਨ ਸਿੰਘ ਜੀ ਕੋਚ ਸ਼ਸਤਰ ਵਿੱਦਿਆ ਵਾਸੀ ਗੁਜਰਾਤ ਅਹਿਮਦਾਬਾਦ ਮਿਲਣ ਪਹੁੰਚੇ। ਉਨਾਂ ਦੱਸਿਆ ਕਿ ਉਹ ਪਹਿਲੇ ਦਸਤਾਰਧਾਰੀ ਸਿੱਖ ਹਨ ਜਿਨਾਂ ਨੇ ਏਸ਼ੀਆ ਕੱਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।ਉਹਨਾਂ ਨੇ ਅੱਜ ਤੱਕ 21 ਗੋਲਡ ਮੈਡਲ ਜਿੱਤੇ ਹਨ ਅਤੇ 30000 ਬੱਚਿਆਂ ਨੂੰ ਆਤਮ ਰੱਖਿਆ ਦੀ ਟ੍ਰੇਨਿੰਗ ਦੇ ਚੁੱਕੇ ਹਨ।ਉਹ ਪੰਜ ਤਖਤ ਸਾਹਿਬਾਨ ਦੀ ਤਕਰੀਬਨ 10000 ਕਿਲੋਮੀਟਰ ਦੀ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ ਜਿਸ ਦੌਰਾਨ ਉਹਨਾਂ ਵੱਲੋਂ 500 ਤੋਂ ਵੱਧ ਗੁਰਦੁਆਰਾ ਸਾਹਿਬਾਨ ਵਿੱਚ ਸ਼ਸਤਰ ਵਿਦਿਆ ਅਤੇ ਮਾਰਸ਼ਲ ਆਰਟ ਸਿਖਲਾਈ ਦੇ ਕੈਂਪ ਲਗਾਏ ਜਾਣਗੇ। ਸਿੰਘ ਸਾਹਿਬ ਜੀ ਵੱਲੋਂ ਸਰਦਾਰ ਓਸ਼ਨ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਜੀ ਦੇ ਨਾਲ ਸ. ਅਜੀਤ ਸਿੰਘ ਨਿਜੀ ਸਹਾਇਕ ਮੌਜੂਦ ਸਨ।