Home ਪਰਸਾਸ਼ਨ *ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਦੀ ਟੀਮ ਵਲੋਂ ਹਲਕਾ ਜਗਰਾਉਂ, ਰਾਏਕੋਟ, ਸਿੱਧਵਾਂ...

*ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਦੀ ਟੀਮ ਵਲੋਂ ਹਲਕਾ ਜਗਰਾਉਂ, ਰਾਏਕੋਟ, ਸਿੱਧਵਾਂ ਬੇਟ ਅਤੇ ਪੱਖੋਵਾਲ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

40
0

ਲੁਧਿਆਣਾ, 11 ਨਵੰਬਰ ( ਰਾਜਨ ਜੈਨ, ਅਸ਼ਵਨੀ ) – ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਤੋਂ ਟੀਮ ਝੋਨੇ ਦੀ ਪਰਾਲੀ ਅਤੇ ਹੋਰ ਕਾਰਨਾਂ ਕਰਕੇ ਹੋ ਰਹੇ ਪ੍ਰਦੂੂੂਸ਼ਣ ਦਾ ਜਾਇਜ਼ਾ ਲੈਣ ਵਾਸਤੇ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚੀ ਹੈ ਜਿਸ ਵਿੱਚ ਦਿੱਲੀ ਵਲੋਂ ਆਏ ਇੰਚਾਰਜ/ਸਾਇੰਸਦਾਨ ਦਿਨੇਸ਼ ਦੁਬੇ ਦਾ ਹਲਕਾ ਜਗਰਾਉਂ, ਰਾਏਕੋਟ, ਸਿੱਧਵਾਂ ਬੇਟ ਅਤੇ ਪੱਖੋਵਾਲ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।
ਇਸ ਮੌਕੇ ਹਲਕਾ ਜਗਰਾਉਂ ਦੇ ਐਸ.ਡੀ.ਐਮ. ਮਨਜੀਤ ਕੌਰ, ਐਸ.ਐਸ.ਪੀ ਜਗਰਾਉਂ, ਤਹਿਸੀਲਦਾਰ ਜਗਰਾਉਂ, ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਬੈਨੀਪਾਲ, ਜਗਦੇਵ ਸਿੰਘ, ਬਲਾਕ ਅਫਸਰ ਸਿੱਧਵਾਂ ਬੇਟ, ਗੁਰਦੀਪ ਸਿੰਘ, ਬਲਾਕ ਖੇਤੀਬਾੜੀ ਅਫਸਰ, ਜਗਰਾਉਂ, ਲਖਵੀਰ ਸਿੰਘ, ਬਲਾਕ ਖੇਤੀਬਾੜੀ ਅਫਸਰ, ਸੁਧਾਰ, ਅਮਨਜੀਤ ਸਿੰਘ ਘਈ ਇੰਜੀ: ਹਰਮਨਜੀਤ ਸਿੰਘ, ਇੰਜੀ: ਲੁਧਿਆਣਾ, ਗਿਰਜੇਸ਼ ਭਾਰਗਵ, ਖੇਤੀਬਾੜੀ ਵਿਕਾਸ ਅਫਸਰ ਅਤੇ ਸਹਾਬ ਅਹਿਮਦ, ਖੇਤੀਬਾੜੀ ਵਿਕਾਸ ਅਫਸਰ ਵੀ ਮੌਜੂਦ ਸਨ।
ਇਸ ਦੌਰਾਨ ਟੀਮ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਨੂੰ ਸੰਭਾਲਣ ਵਾਲੇ ਕਿਸਾਨਾਂ ਨੂੰ ਮਿਲੇ ਅਤੇ ਪਰਾਲੀ ਨੂੰ ਸਾਂਭਣ ਲਈ ਆ ਰਹੀ ਸਮੱਸਿਆ ਬਾਰੇ ਵੀ ਸੁਣਿਆ।
ਇਸ ਤੋਂ ਇਲਾਵਾ ਬੀਤੇ ਕੱਲ 10 ਨਵੰਬਰ ਨੂੰ ਤਹਿਸੀਲ/ਬਲਾਕ ਦੇ ਦੋ ਪਿੰਡ ਸ਼ੇਖ ਦੌਲਤ, ਫਤਿਹਗੜ੍ਹ ਸਿਵੀਆਂ ਵਿਖੇ ਸੈਟਾਲਾਈਟ ਦੌਰਾਨ ਆਏ ਸਪੋਟ/ਥਾਵਾਂ ‘ਤੇ ਜਾ ਕੇ ਵਿਜ਼ਿਟ ਕੀਤਾ ਗਿਆ ਜਿੱਥੇ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਮੌਕੇ ਤੇ ਏਰੀਆਂ ਨੋਡਲ ਅਫਸਰ ਵਲੋਂ ਚਲਾਨ ਕੀਤਾ ਗਿਆ।
ਕਿਸਾਨਾਂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਵਲੋਂ ਅੱਗ ਨਹੀਂ ਲਗਾਈ ਜਾਵੇਗੀ ਅਤੇ ਕਿਸਾਨਾਂ ਵਲੋਂ ਟੀਮ ਦੇ ਮੈਂਬਰਾਂ ਨੂੰ ਪਰਾਲੀ ਸੰਭਾਲਣ ਲਈ ਪ੍ਰਤੀ ਏਕੜ 3000-4000 ਰੁਪਏ ਆ ਰਹੇ ਖਰਚੇ ਬਾਰੇ ਵੀ ਦੱਸਿਆ ਗਿਆ।
ਟੀਮ ਵਲੋਂ ਰਾਏਕੋਟ ਤਹਿਸੀਲ ਅਧੀਨ ਪਿੰਡ ਜਲਾਲਦੀਬਾਦ ਵਿਖੇ ਬਣੀ ਮਸ਼ੀਨਰੀ ਬੈਂਕ ਦਾ ਵੀ ਦੌਰਾ ਕੀਤਾ ਗਿਆ।
ਇਸ ਦੌਰਾਨ ਤਹਿਸੀਲਦਾਰ ਰਾਏਕੋਟ, ਡੀ.ਐਸ.ਪੀ ਰਾਏਕੋਟ, ਐਸ.ਐਚ.ਓ ਰਾਏਕੋਟ ਅਤੇ ਖੇਤੀਬਾੜੀ ਵਿਭਾਗ ਦੇ ਸੁਖਵਿੰਦਰ ਕੌਰ, ਬਲਾਕ ਖੇਤੀਬਾੜੀ ਅਫਸਰ, ਪੱਖੋਵਾਲ, ਰਵਿੰਦਰ ਕੁਮਾਰ, ਖੇਤੀਬਾੜੀ ਵਿਸਥਾਰ ਅਫਸਰ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਟੀਮ ਵਲੋਂ ਪਿੰਡ ਜਲਾਲਦੀਬਾਦ ਵਿਖੇ ਮਸ਼ੀਨਰੀ ਬੈਂਕ ਵਲੋਂ ਪਰਾਲੀ ਸੰਭਾਲਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

LEAVE A REPLY

Please enter your comment!
Please enter your name here