Home Education ਸਰਕਾਰੀ ਸਕੂਲ ਕਰਮਸਰ ਵਿਖੇ ਬਾਲ ਦਿਵਸ ਉਤਸਾਹ ਨਾਲ ਮਨਾਇਆ

ਸਰਕਾਰੀ ਸਕੂਲ ਕਰਮਸਰ ਵਿਖੇ ਬਾਲ ਦਿਵਸ ਉਤਸਾਹ ਨਾਲ ਮਨਾਇਆ

49
0

ਜਗਰਾਉਂ , 16 ਨਵੰਬਰ ( ਵਿਕਾਸ ਮਠਾੜੂ ) -ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕਰਮਸਰ ਵਿਖੇ ਸਕੂਲ ਦੇ ਪ੍ਰਿੰਸੀਪਲ ਗੁਰਮੀਤ ਕੌਰ ਛੀਨਾ ਦੀ ਅਗਵਾਈ ਹੇਠ ਬਾਲ ਦਿਵਸ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਹਰਮਨ ਪਿਆਰੇ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਉਚੇਚੇ ਤੌਰ ਤੇ ਸ਼ਾਮਿਲ ਹੋਏ, ਉਹਨਾਂ ਵਲੋਂ ਆਪਣੇ ਪੰਜ ਗੀਤ ਗਾ ਕੇ ਹਾਜ਼ਰੀ ਲਵਾਈ
ਜਿਨਾਂ ਵਿੱਚੋਂ ਉਨਾਂ ਦੇ ਗਾਏ ਇਸ ਗੀਤ,,,,,,,ਇਹ ਬੱਚੇ ਫੁੱਲ ਗੁਲਾਬ ਜਿਹੇ,ਕਿਸੇ ਸਾਂਭਣ ਯੋਗ ਕਿਤਾਬ ਜਿਹੇ, ਸੁਰਤਾਲ ‘ਚ ਵੱਜਦੇ ਰਾਗ ਜਿਹੇ,ਜਦ ਚਾਅ ਨਾਲ ਪੜ੍ਹਦੇ ਨੇ, ਬੜੇ ਸੋਹਣੇ ਲੱਗਦੇ ਨੇ,,,ਦੀ ਪੇਸ਼ਕਾਰੀ ਨੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਇਸ ਮੌਕੇ ਅਧਿਆਪਕਾ ਪਰਮਜੀਤ ਕੌਰ ਐਸ ਐਸ ਮਿਸਟਿ੍ਸ ਵੱਲੋਂ ਸਮੂਹ ਬੱਚਿਆਂ ਨੂੰ ਗਰਮ ਬਲੈਜਰ (ਕੋਟ) ਤੋਹਫੇ ਵਜੋਂ ਦਿੱਤੇ ਗਏ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਆਪਣੀਆਂ ਖੂਬਸੂਰਤ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਜਿਨਾਂ ਨੂੰ ਸਕੂਲ ਦੇ ਪ੍ਰਿੰਸੀਪਲ ਗੁਰਮੀਤ ਕੌਰ ਛੀਨਾ ਵੱਲੋਂ ਸ਼ਾਨਦਾਰ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਬੱਚਿਆਂ ਨੂੰ ਰਿਫੈਸਮੈਂਟ ਵਜੋਂ ਬਰੈੱਡ ਪਕੌੜੇ ਅਤੇ ਬਿਸਕੁਟ ਵੀ ਵੰਡੇ ਗਏ। ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀ ਗਗਨਦੀਪ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਸੰਬੋਧਨੀ ਸ਼ਬਦਾਂ ਦੌਰਾਨ ਸਰਦਾਰ ਭਾਗ ਸਿੰਘ ਦਰਦੀ,ਜਗਦੀਸ਼ ਸਿੰਘ ਬਾਵਾ, ਪ੍ਰਸਿੱਧ ਮੰਚ ਸੰਚਾਲਕਾ ਕਿਰਨ ਰਾਏ, ਅਰੁਨਦੀਪ ਸਿੰਘ, ਜਸਤਿੰਦਰ ਕੌਰ ਸੰਧੂ, ਨੇ ਵੀ ਸੰਬੋਧਨ ਕੀਤਾ। ਪੰਜਾਬੀ ਸ਼ਾਇਰ ਅਮਨਦੀਪ ਦਰਦੀ ਵੱਲੋਂ ਸੁਰਮਈ ਆਵਾਜ਼ ਵਿੱਚ ਗਾਏ ਟੱਪਿਆਂ ਨੇ ਸਭ ਦਾ ਮਨ ਮੋਹ ਲਿਆ। ਇਸ ਫੰਕਸ਼ਨ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰ ਪਰਸਨ ਜਸਵਿੰਦਰ ਕੌਰ, ਮੈਂਬਰ ਹਰਮੀਤ ਸਿੰਘ ਤੇ ਬਲਜੀਤ ਕੌਰ, ਸੰਦੀਪ ਕੌਰ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸੇਵਾ ਮੁਕਤ ਲੈਕਚਰਾਰ ਦਰਸ਼ਨ ਸਿੰਘ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਸਮੁੱਚੇ ਅਧਿਆਪਕਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਕਾਰਵਾਈ ਸਕੂਲ ਅਧਿਆਪਕਾ ਕੁਲਵਿੰਦਰ ਕੌਰ ਨੇ ਬਹੁਤ ਬਾਖੂਬੀ ਨਾਲ ਨਿਭਾਈ।

LEAVE A REPLY

Please enter your comment!
Please enter your name here