Home Sports ਰਾਊਂਡ ਗਲਾਸ ਅਕੈਡਮੀ ਯੂ ਐਸ ਫਾਊਂਡਰ ਨੇ ਕੀਤਾ ਸ੍ਰੀ ਗੁਰੂ ਤੇਗ ਬਹਾਦਰ...

ਰਾਊਂਡ ਗਲਾਸ ਅਕੈਡਮੀ ਯੂ ਐਸ ਫਾਊਂਡਰ ਨੇ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਅਕੈਡਮੀ ਦਾ ਲਿਆ ਜਾਇਜ਼ਾ

36
0

ਜਗਰਾਉਂ , 20 ਨਵੰਬਰ ( ਸੰਜੀਵ ਗੋਇਲ, ਅਨਿਲ ਕੁਮਾਰ )-ਹਾਕੀ ਖੇਡ ‘ਚ ਪਿਛਲੇ ਛੇ ਸਾਲਾਂ ਤੋਂ ਮਾਣਮੱਤੀਆਂ ਉਪਲੱਬਧੀਆਂ ਹਾਸਿਲ ਕਰ ਚੁੱਕੀ ਤੇ ਹਾਕੀ ਖੇਡ ਨੂੰ ਵਿਸ਼ਵ ਪੱਧਰੀ ਖਿਡਾਰੀ ਦੇਣ ਵਾਲੀ ਇਲਾਕੇ ਦੀ ਪ੍ਰਸਿੱਧ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਾਕੀ ਅਕੈਡਮੀ ਚਚਰਾੜੀ ਦੀਆਂ ਖੇਡ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਸਾਕਿਸ ਬਾਲਟੀਲਾਸ ਸੀ ਈ ਓ ਰਾਊਂਡ ਗਲਾਸ ਅਕੈਡਮੀ ਯੂ ਐਸ ਏ ਤੇ ਰਾਊਂਡ ਗਲਾਸ ਅਕੈਡਮੀ ਦੇ ਭਾਰਤੀ ਕੋਚ , ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਉਲੰਪਿਕ ਗੋਲਡ ਮੈਡਲਿਸਟ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ ਉਚੇਚੇ ਤੌਰ’ਤੇ ਪੁੱਜੇ।ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਕੈਡਮੀ ਜੋ ਰਾਊਡ ਗਰਾਸ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ, ਦੀਆਂ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਸਰਪੰਚ ਦਲਜੀਤ ਸਿੰਘ, ਸਪੋਰਟਸ ਕਲੱਬ ਦੇ ਪ੍ਰਧਾਨ ਜਗਦੀਪ ਸਿੰਘ,ਕੋਚ ਸੁਖਵਿੰਦਰ ਸਿੰਘ ਤੇ ਖਿਡਾਰੀਆਂ ਨੇ ਮਹਿਮਾਨਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ।ਇਸ ਮੌਕੇ ਅਕੈਡਮੀ ਵਲੋਂ ਰਾਊਂਡ ਗਲਾਸ ਅਕੈਡਮੀ ਦੇ ਫਾਊਂਡਰ ਸਾਕਿਸ ਬਾਲਟੀਲਾਸ ਯੂ ਐਸ ਏ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ।ਇਸ ਮੌਕੇ ਸਾਕਿਸ ਬਾਲਟੀਲਾਸ ਨੇ ਗੱਲਬਾਤ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ।ਫਾਊਂਡਰ ਰਾਊਂਡ ਇਸ ਮੌਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਉਲੰਪਿਕ ਗੋਲਡ ਮੈਡਲਿਸਟ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੇਂਡੂ ਖਿੱਤੇ ਵਿੱਚ ਅਜਿਹੀ ਵੱਡੀ ਅਕੈਡਮੀ ਦਾ ਹੋਣਾਂ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਅਕੈਡਮੀ ਛੋਟੀ ਉਮਰ ਦੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਰਹੀ ਹੈ,ਜੋ ਸਮੇਂ ਦੀ ਵੱਡੀ ਲੋੜ ਹੈ।
ਇਸ ਮੌਕੇ ਸਾਕਿਸ ਬਾਲਟੀਲਾਸ ਨੇ ਖੇਡ ਅਕੈਡਮੀ ਨੂੰ ਹੋਸਟਲ ਦੇ ਨਿਰਮਾਣ ਲਈ ਸਹਾਇਤਾ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਉਨ੍ਹਾਂ ਰਾਊਂਡ ਗਲਾਸ ਵਲੋਂ ਖਿਡਾਰੀਆਂ ਨੂੰ ਚੰਗਾ ਪੌਸ਼ਟਿਕ ਭੋਜਨ ਦੇਣ ਦੀ ਸ਼ੁਰੂਆਤ ਕਰ ਦਿੱਤੀ।ਇਸ ਮੌਕੇ ਸਰਪੰਚ ਦਲਜੀਤ ਸਿੰਘ , ਸਪੋਰਟਸ ਕਲੱਬ ਦੇ ਪ੍ਰਧਾਨ ਜਗਦੀਪ ਸਿੰਘ,ਅਕੈਡਮੀ ਦੇ ਕੋਚ ਸੁਖਵਿੰਦਰ ਸਿੰਘ ਤੇ ਜੱਗਾ ਸਿੰਘ ਨੇ ਸਾਕਿਸ ਬਾਲਟੀਲਾਸ ਦਾ ਉਚੇਚੇ ਤੌਰ’ਤੇ ਧੰਨਵਾਦ ਕੀਤਾ।ਇਸ ਮੌਕੇ ਕੋਚ ਕੁਲਵਿੰਦਰ ਸਿੰਘ , ਸੁਖਵਿੰਦਰ ਸਿੰਘ ਲੋਹਟ , ਦਵਿੰਦਰ ਸਿੰਘ ਏ ਐਸ ਆਈ , ਕੁਲਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here