Home crime ਪੁਲਿਸ ਵੱਲੋਂ ਲੱਖੇਵਾਲੀ ਪੰਪ ਤੋਂ 03 ਲੱਖ ਦੀ ਡਕੇਤੀ ਕਰਨ ਵਾਲੇ 05...

ਪੁਲਿਸ ਵੱਲੋਂ ਲੱਖੇਵਾਲੀ ਪੰਪ ਤੋਂ 03 ਲੱਖ ਦੀ ਡਕੇਤੀ ਕਰਨ ਵਾਲੇ 05 ਦੋਸ਼ੀਆਂ ਨੂੰ ਟਰੇਸ ਕਰਕੇ ਇੱਕ ਨੂੰ ਕੀਤਾ ਗ੍ਰਿਫਤਾਰ

30
0


ਸ੍ਰੀ ਮੁਕਤਸਰ ਸਾਹਿਬ(ਭਗਵਾਨ ਭੰਗੂ) : ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਕਰਾਇਮ ਕਰਨ ਵਾਲੇ ਮਾੜ੍ਹੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ.ਰਮਨਦੀਪ ਸਿੰਘ ਭੁੱਲਰ ਐਸ.ਪੀ.(ਡੀ) ਅਤੇ ਰਾਜੇਸ਼ ਸਨੇਹੀ ਬੱਤਾ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਐਸ.ਆਈ ਕਰਮਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਐਸ.ਆਈ ਰਮਨ ਕੁਮਾਰ ਐਸ.ਐਚ.ਓ ਥਾਣਾ ਲੱਖੇਵਾਲੀ ਪੁਲਿਸ ਵੱਲੋਂ ਪਿਛਲੇ ਦਿਨੀ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਲੱਖੇਵਾਲੀ ਵਿਖੇ ਹੋਈ 03 ਲੱਖ ਰੁਪਏ ਦੀ ਡਕੇਤੀ ਕਰਨ ਵਾਲੇ 05 ਦੋਸ਼ੀਆਂ ਨੂੰ ਟਰੇਸ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ।ਜਾਣਕਾਰੀ ਅਨੁਸਾਰ ਮਿਤੀ 03.05.2023 ਨੂੰ ਜਸਕਰਨ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਲੱਖੇਵਾਲੀ ਨੇ ਬਿਆਨ ਦਿੱਤਾ ਕਿ ਮੇਰੇ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਜੋ ਨੰਦਗੜ ਰੋਡ ਲੱਖੇਵਾਲੀ ਵਿੱਖੇ ਹੈ ਅਤੇ ਮਿਤੀ 02/05/2023 ਨੂੰ ਤਕਰੀਬਨ ਰਾਤ 09 ਵਜ਼ੇ ਪੈਟਰੋਲ ਪੰਪ ਤੇ 02 ਮੋਟਸਾਇਕਲਾਂ ਤੇ ਨੌਜਵਾਨ ਆਏ ਜਿੰਨ੍ਹਾ ਦੇ ਮੂੰਹ ਬੰਨੇ ਹੋਏ ਸਨ ਉਨ੍ਹਾਂ ਵੱਲੋਂ ਤੇਜ ਹਥਿਆਰਾਂ, ਬੇਸਬਾਲ, ਰਾਡ ਸਨ ਜਿਨ੍ਹਾਂ ਨੇ ਪੰਪ ਦੇ ਮਨੇਜਰ ਅਤੇ ਕਰਦਿੰਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਪਾਸੋਂ 03 ਲੱਖ ਰੁਪਏ ਦੀ ਖੋਹ ਕਰਕੇ ਲੈ ਗਏ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 20 ਮਿਤੀ 03.05.2023 ਅ/ਧ 395,397.506 ਹਿੰ:ਦੰ ਤਹਿਤ ਥਾਣਾ ਲੱਖੇਵਾਲੀ ਵਿਖੇ ਦਰਜ਼ ਰਜਿਸ਼ਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।ਤਫਤੀਸ਼ ਦੌਰਾਨ ਇੰਚਾਰਜ ਸੀ.ਆਈ.ਏ ਸਟਾਫ ਕਰਮਜੀਤ ਸਿੰਘ,ਐਸ.ਆਈ ਰਮਨ ਕੁਮਾਰ ਐਸ.ਐਚ.ਓ ਥਾਣਾ ਲੱਖੇਵਾਲੀ ਅਤੇ ਐਸ.ਆਈ ਰਾਵਿੰਦਰ ਕੌਰ ਇੰਚਾਰਜ ਟੈਕਲੀਕਲ ਸੈੱਲ ਅਤੇ ਪੁਲਿਸ ਪਾਰਟੀ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ, ਟੈਕਨੀਕਲ ਅਤੇ ਖੂਫੀਆ ਸੋਰਸਾਂ ਦੀ ਮੱਦਦ ਨਾਲ ਉੱਕਤ ਵਾਰਦਤ ਨੂੰ ਟਰੇਸ ਕਰਦਿਆਂ ਇਸ ਵਿੱਚ ਦੋਸ਼ੀ ਪਿ੍ਰੰਸਪਾਲ ਉਰਫ ਪ੍ਰਿੰਸ ਪੁੱਤਰ ਜਸਵੰਤ ਸਿੰਘ ਵਾਸੀ ਲੱਖੇਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਮੰਨਿਆ ਹੈ ਕਿ ਮੈਂ ਆਪਣੇ ਸਾਥੀਆਂ 1. ਪਰਮਜੀਤ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਲੱਖੇਵਾਲੀ, 02 ਜਤਿੰਦਰ ਸਿੰਘ ਉਰਫ ਜਤਿੰਦਰੀ ਪੁੱਤਰ ਸ਼ੇਰ ਸਿੰਘ ਵਾਸੀ ਗੁਰੁਹਰਸਹਾਏ, 03 ਮੇਹਰ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫਿਰੋਜਪੁਰ ਕੈਂਟ ਅਤੇ 04 ਗੁਰਜੰਟ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਦੋਸ਼ੀ ਪਿ੍ਰੰਸਪਾਲ ਨੇ ਦੌਰਾਨੇ ਗ੍ਰਿਫਤਾਰੀ ਪੁੱਛ ਗਿੱਛ ਦੌਰਾਨ ਇੱਕ ਮੋਟਰਸਾਇਕਲ ਬ੍ਰਾਮਦ ਹੋਇਆ ਜੋ ਕੇ ਉਸ ਨੇ ਵਾਰਦਾਤ ਵਿੱਚ ਵਰਤਿਆ ਸੀ ਅਤੇ ਇੱਕ ਦੇਸੀ ਪਿਸਤੋਲ ਦੀ ਵਰਤੋਂ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਵਿੱਚ ਜ਼ੁਰਮ 25/54/59 ਆਰਮ ਐਕਟ ਅਤੇ 120 ਬੀ ਆਈ.ਪੀ.ਸੀ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਸਬੰਧੀ ਰੇਡ ਕਰਕੇ ਕਾਬੂ ਕੀਤਾ ਜਾਵੇਗਾ।
ਦੋਸ਼ੀ ਪਿ੍ਰੰਸਪਾਲ ਉਰਫ ਪ੍ਰਿੰਸ ਤੇ ਪਹਿਲਾ ਵੀ ਦਰਜ਼ ਮੁਕੱਦਮੇ

  1. ਮੁਕੱਦਮਾ ਨੰਬਰ 38 ਮਿਤੀ 09/03/2021 ਅ/ਧ 379 ਬੀ, 341, 120 ਬੀ ਥਾਣਾ ਧਰਮਕੋਟ ਮੋਗਾ ਤੋਂ 22000 ਰੁਪਏ ਦੀ ਕਿਸ਼ਤਾ ਇਕੱਠੀਆਂ ਕਰਨ ਵਾਲੇ ਤੋਂ ਲੁੱਟ ਕੀਤੀ।
  2. ਮੁਕੱਦਮਾ ਨੰਬਰ 59 ਮਿਤੀ 26.06.2021 ਅ/ਧ 399, 402 ਵਾਧਾ ਜੁਰਮ 379,411 ਹਿੰ:ਦੰ: ਰਪਟ ਨੰਬਰ 26 ਮਿਤੀ 21/09/2021 ਥਾਣਾ ਥਾਣਾ ਲੱਖੋ ਕੇ ਬਹਿਰਾਮ ਫਿਰੋਜਪੁਰ ਤੋਂ ਪੈਟਰੋਲ ਪੰਪ 44000 ਰੁਪਏ ਦੀ ਲੁੱਟ ਕੀਤੀ ਗਈ ਜੀ।
  3. ਮੁਕੱਦਮਾ ਨੰਬਰ 33 ਮਿਤੀ 11/02/2021 ਅ/ਧ 394,452, 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਤੋਂ ਇੱਕ ਫਾਇਨਾਸਰ ਪਾਸੋਂ 3 ਲੱਖ 80 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ।
  4. ਮੁਕੱਦਮਾ ਨੰਬਰ 77 ਮਿਤੀ 16/05/2023 ਅ/ਧ 392,341 ਹਿੰ:ਦੰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿੱਚ ਸ੍ਰੀ ਮੁਕਤਸਰ ਸਾਹਿਬ ਸਿਟੀ ਆੜਤੀਏ ਪਾਸੋਂ ਇੱਕ ਲੱਖ ਰੁਪਏ ਤੋਂ ਜਿਆਦਾ ਦੀ ਖੋਹ ਕੀਤੀ ਗਈ।
    ਇਸ ਸਬੰਧੀ ਵੱਖ ਵੱਖ ਥਾਣਿਆ ਵਿੱਚ ਪਿ੍ਰੰਸ ਅਤੇ ਇਸ ਦੇ ਸਾਥੀਆਂ ਦੇ ਖਿਲਾਫ ਵੱਖ ਵੱਖ ਪਰਚੇ ਦਰਜ਼ ਰਜਿਸ਼ਟਰ ਕੀਤੇ ਗਏ ਹਨ ਜਿਸ ਨੇ ਮੰਨਿਆ ਹੈ ਕਿ ਉਹ ਇਨ੍ਹਾਂ ਮੁਕੱਦਿਮਆਂ ਵਿੱਚੋਂ ਭਗੌੜਾ ਚੱਲਿਆ ਆ ਰਿਹਾ ਹੈ।
    ਮੁੱਢਲੀ ਪੁੱਛ ਗਿੱਛ ਦੌਰਾਨ ਦੋਸ਼ੀ ਪ੍ਰਿੰਸਪਾਲ ਉਰਫ ਪ੍ਰਿੰਸ ਵੱਲੋਂ ਪਹਿਲਾ ਵੀ ਸਾਥੀਆਂ ਨਾਲ ਮਿਲ ਕੇ ਹੇਠ ਲਿਖੀਆ ਵਾਰਦਾਤਾਂ ਕੀਤੀਆਂ ਹਨ
  5. ਸਾਲ 2021 ਵਿੱਚ ਮੱਛੀ ਮੰਡੀ ਫਿਰੋਜਪੁਰ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੋਂ 1300 ਰੁੁਪਏ ਲੁੱਟੇ ਸਨ।
  6. ਜਿਲ੍ਹਾ ਫਿਰੋਜਪੁਰ ਦੇ ਪਿੰਡ ਖਲਚੀਆ ਤੋਂ ਇੱਕ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਤੋਂ 13000 ਰੁਪਏ ਲੁੱਟੇ ਸਨ।
    1। ਮਿਹਰ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮੱਛੀ ਮੰਡੀ ਫਿਰੋਜਪੁਰ ਪਰ ਦਰਜ ਮੁਕੱਦਮਿਆਂ ਦਾ ਵੇਰਵਾ
    ਼) ਮੁਕੱਦਮਾ ਨੰਬਰ 185 ਮਿਤੀ 20.08.20 ਅ/ਧ 379ਬੀ ਹਿੰ:ਦੰ: 25 ਅਸਲਾ ਐਕਟ ਥਾਣਾ ਗੁਰੂ ਹਰਸਹਾਏ, ਫਿਰੋਜਪੁਰ
    ਲ) ਮੁਕੱਦਮਾ ਨੰਬਰ 42 ਮਿਤੀ 15.05.2021 ਅ/ਧ 382 ਹਿੰ:ਦੰ: 25 ਅਸਲਾ ਐਕਟ ਥਾਣਾ ਮਮਦੋਟ ਫਿਰੋਜਪੁਰ
    ਫ) ਮੁਕੱਦਮਾ ਨੰਬਰ 52 ਮਿਤੀ 14.05.2021 ਅ/ਧ 379ਬੀ ਹਿੰ:ਦੰ: ਥਾਣਾ ਲਖੋ ਕੀ ਬਹਿਰਾਮ, ਫਿਰੋਜਪੁਰ
    ਦ) ਮੁਕੱਦਮਾ ਨੰਬਰ 64 ਮਿਤੀ 23.06.2021 ਅ/ਧ 392/336/379ਬੀ 34 ਹਿੰ:ਦੰ: ਥਾਣਾ ਕੁਲਗੜੀ ਫਿਰੋਜਪੁਰ
    ਕ) ਮੁਕੱਦਮਾ ਨੰਬਰ 59 ਮਿਤੀ 26.06.2021 ਅ/ਧ 399/402 ਹਿੰ:ਦੰ: ਥਾਣਾ ਲਖੋ ਕੀ ਬਹਿਰਾਮ, ਫਿਰੋਜਪੁਰ

2। ਜਤਿੰਦਰ ਉਰਫ ਜਤਿੰਦਰੀ ਪੁੱਤਰ ਸ਼ੇਰ ਸਿੰਘ ਵਾਸੀ ਬਸਤੀ ਲਾਭ ਸਿੰਘ ਵਾਲੀ, ਗੁਰੂ ਹਰਸਹਾਏ, ਜਿਲਾ ਫਿਰੋਜਪੁਰ ਪਰ ਦਰਜ ਮੁਕੱਦਮਿਆਂ ਦਾ ਵੇਰਵਾ
) ਮੁਕੱਦਮਾ ਨੰਬਰ 23 ਮਿਤੀ 31.01.2015 ਅ/ਧ 21,22/61/85 NDPS Act ਥਾਣਾ ਗੁਰੂ ਹਰਸਹਾਏ, ਫਿਰੋਜਪੁਰ
) ਮੁਕੱਦਮਾ ਨੰਬਰ 185 ਮਿਤੀ 20.08.20 ਅ/ਧ 379ਬੀ ਹਿੰ:ਦੰ:25 ਅਸਲਾ ਐਕਟ ਥਾਣਾ ਗੁਰੂ ਹਰਸਹਾਏ, ਫਿਰੋਜਪੁਰ
ਫ) ਮੁਕੱਦਮਾ ਨੰਬਰ 82 ਮਿਤੀ 03.06.2021 ਅ/ਧ 382 ਹਿੰ:ਦੰ: 25 ਅਸਲਾ ਐਕਟ ਥਾਣਾ ਗੁਰੂ ਹਰਸਹਾਏ, ਫਿਰੋਜਪੁਰ
) ਮੁਕੱਦਮਾ ਨੰਬਰ 64 ਮਿਤੀ 23.06.2021 ਅ/ਧ 392/336/379ਬੀ 34 ਹਿੰ:ਦੰ: ਥਾਣਾ ਕੁਲਗੜੀ, ਫਿਰੋਜਪੁਰ

3। ਲਖਵਿੰਦਰ ਸਿੰਘ ਉਰਫ ਲੱਕੀ ਡਾਸਰ ਪੁੱਤਰ ਸੋਹਨ ਸਿੰਘ ਵਾਸੀ ਬਸਤੀ ਕੁਲੇ ਵਾਲੀ, ਗੁਰੂ ਹਰਸਹਾਏ, ਜਿਲਾ ਫਿਰੋਜਪੁਰ ਪਰ ਦਰਜ ਮੁਕੱਦਮਿਆਂ ਦਾ ਵੇਰਵਾ
਼) ਮੁਕੱਦਮਾ ਨੰਬਰ 137 ਮਿਤੀ 13.07.2020 ਅ/ਧ 379ਬੀ ਹਿੰ:ਦੰ: ਥਾਣਾ ਗੁਰੂ ਹਰਸਹਾਏ, ਫਿਰੋਜਪੁਰ
ਲ) ਮੁਕੱਦਮਾ ਨੰਬਰ 24 ਮਿਤੀ 16.02.2023 ਅ/ਧ 336/506/148/149 ਹਿੰ:ਦੰ: 25/27 ਅਸਲਾ ਐਕਟ ਥਾਣਾ ਗੁਰੂ ਹਰਸਹਾਏ, ਫਿਰੋਜਪੁਰ

4। ਪਰਮਪ੍ਰੀਤ ਸਿੰਘ ਉਬਫ ਪਰਮਜੀਤ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਮੰਡੀ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ
਼) ਮੁਕੱਦਮਾ ਨੰਬਰ 131 ਮਿਤੀ 10.11.2018 ਅ/ਧ 395 ਹਿੰ:ਦੰ: 25 ਅਸਲਾ ਐਕਟ ਥਾਣਾ ਅਰਨੀਵਾਲਾ, ਫਾਜਲਿਕਾ
ਲ) ਮੁਕੱਦਮਾ ਨੰਬਰ 171 ਮਿਤੀ 28.09.2019 ਅ/ਧ 382/394 ਥਾਣਾ ਸਿਟੀ ਕੋਟਕਪੂਰਾ ਫਰੀਦਕੋਟ।

LEAVE A REPLY

Please enter your comment!
Please enter your name here