Home Sports ਹਾਈ ਜੰਪ ਵਿਚ ਗੋਲਡ ਮੈਡਲ ਜਿੱਤ ਕੇ ਆਏ ਜਸਕਰਨਜੋਤ ਨੂੰ ਕੀਤਾ ਸਨਮਾਨਿਤ

ਹਾਈ ਜੰਪ ਵਿਚ ਗੋਲਡ ਮੈਡਲ ਜਿੱਤ ਕੇ ਆਏ ਜਸਕਰਨਜੋਤ ਨੂੰ ਕੀਤਾ ਸਨਮਾਨਿਤ

39
0


ਰਾਜਪੁਰਾ,21 ਦਸੰਬਰ (ਅਨਿਲ ਕੁਮਾਰ) : ਸਰਕਾਰੀ ਕੋ.ਐਡ ਸੀਨੀਅਰ ਸੈਕੰਡਰੀ ਐਨ ਟੀ ਸੀ ਸਕੂਲ ਰਾਜਪੁਰਾ ਦੇ ਵਿਦਿਆਰਥੀ ਜਸਕਰਨਜੋਤ ਸਿੰਘ ਨੇ ਹਾਈ ਜੰਪ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਰਿਕਾਰਡ ਬਣਾਇਆ ਤੇ ਉਸਨੇ ਆਪਣੇ ਸਕੂਲ ਅਤੇ ਰਾਜਪੁਰਾ ਸ਼ਹਿਰ ਦਾ ਪੂਰੇ ਇੰਡੀਆ ਵਿੱਚ ਨਾਮ ਰੌਸ਼ਨ ਕੀਤਾ।ਰਾਜਪੁਰਾ ਆਉਣ ਤੇ ਜਸਕਰਨਜੋਤ ਸਿੰਘ ਦਾ ਪਿੰਡ ਖਰਾਜਪੁਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਦੋਰਾਨ ਜਸਕਰਨਜੋਤ ਦੇ ਸਨਮਾਨ ਲਈ ਸੰਸਥਾ ਵਿਖੇ ਖਾਸ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਨੀਨਾ ਮਿੱਤਲ, ਵਿਧਾਇਕ ਰਾਜਪੁਰਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਜਸਕਰਨਜੋਤ ਨੂੰ ਸਨਮਾਨਿਤ ਕੀਤਾ ਅਤੇ ਹੌਂਸਲਾ ਵਧਾਇਆ।ਬੱਚੇ ਨੂੰ ਪਰਿਵਾਰ ਸਮੇਤ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਵਾਜੇ ਗਾਜੇ ਤੇ ਢੋਲ ਢਮੱਕੇ ਨਾਲ਼ ਸੁਆਗਤ ਕਰਕੇ ਲਿਆਂਦਾ ਗਿਆ।ਇਸ ਦੋਰਾਨ ਗਲਬਾਤ ਕਰਦਿਆਂ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਅੱਜ ਸੰਸਥਾ ਲਈ ਬੜਾ ਸੁਭਾਗਾ ਦਿਨ ਸੀ ਜਿਸ ਨੂੰ ਸਭਨੇ ਖੁਸ਼ੀ ਨਾਲ ਮਾਣਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਬਰਾੜ ਸਮੂਹ ਐੱਨ ਟੀ ਸੀ ਪਰਿਵਾਰ ਅਤੇ ਸਰਪੰਚ ਗ੍ਰਾਮ ਪੰਚਾਇਤ ਖਰਾਜਪੁਰ, ਸਮੂਹ ਪੰਚਾਇਤ , ਪਿੰਡ ਵਾਸੀ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

LEAVE A REPLY

Please enter your comment!
Please enter your name here