ਜਗਰਾਉਂ, 23 ਦਸਬਰ ( ਮੋਹਿਤ ਜੈਨ )-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਲਕਾ ਲੁਧਿਆਣਾ ਦੇ ਹਲਕਾ ਉੱਤਰੀ (ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦਾ ਇਲਾਕਾ) ਵਿਚ ਪਰਸ਼ੋਤਮ ਲਾਲ ਖਲੀਫਾ (ਜਗਰਾਉਂ) ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਾਬਕਾ ਡਾਇਰੈਕਟਰ ਪੀ.ਆਰ.ਟੀ.ਸੀ ਪੰਜਾਬ ਅਤੇ ਸਾਬਕਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਨੂੰ ਲੁਧਿਆਣਾ ਹਲਕਾ ਉੱਤਰੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਖਲੀਫਾ ਨੇ ਇਸ ਨਿਯੁਕਤੀ ’ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਅਤੇ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਜਲਦੀ ਹੀ ਉਹ ਲੁਧਿਆਣਾ ਦੇ ਹਲਕਾ ਉੱਤਰੀ ਦੇ ਵਰਕਰਾਂ ਨੂੰ ਮਿਲਣਗੇ।