Home ਧਾਰਮਿਕ ਸਾਹਿਬਜ਼ਾਦਿਆਂ ਦੀ ਯਾਦ ਵਿੱਚ 11 ਰੋਜ਼ਾ ਸਮਾਗਮਾਂ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ...

ਸਾਹਿਬਜ਼ਾਦਿਆਂ ਦੀ ਯਾਦ ਵਿੱਚ 11 ਰੋਜ਼ਾ ਸਮਾਗਮਾਂ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ

54
0


ਜਗਰਾਉਂ, 29 ਦਸੰਬਰ ( ਪ੍ਰਤਾਪ ਸਿੰਘ)- ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹਰ ਸਾਲ ਬਾਬਾ ਅਜੀਤ ਸਿੰਘ ,ਬਾਬਾ ਜੁਝਾਰ ਸਿੰਘ ਸੁਸਾਇਟੀ ਵੱਲੋਂ ਕਰਵਾਏ ਜਾਂਦੇ ਹਨ। ਐਤਕੀ ਵੀ ਸੁਸਾਇਟੀ ਵੱਲੋਂ 11 ਦਿਨ ਸਮਾਗਮ ਸੰਗਤਾਂ ਦੇ ਘਰਾਂ ਵਿੱਚ ਹੋਏ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਰਹੀਆਂ। ਰੋਜਾਨਾ ਰਾਤ ਨੂੰ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਹਰਪ੍ਰੀਤ ਸਿੰਘ ,ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਹਠੂਰ ਵਾਲੇ ਅਤੇ ਸੁਸਾਇਟੀ ਦੇ ਜਥਿਆਂ ਨੇ ਕਥਾ ਕੀਰਤਨ ਰਾਹੀਂ ਸਾਹਿਬਜਾਦਿਆਂ ਨੂੰ ਯਾਦ ਕੀਤਾ ਗਿਆ। ਅਖੀਰਲਾ ਸਮਾਗਮ ਗੁਰਦੁਆਰਾ ਭਜਨਗੜ੍ ਸਾਹਿਬ ਵਿਖੇ ਹੋਇਆ ਜਿੱਥੇ ਪ੍ਰਸਿੱਧ ਰਾਗੀ ਭਾਈ ਤਰਨਵੀਰ ਸਿੰਘ ਰੱਬੀ ਦੇ ਜੱਥੇ ਨੇ ਬਹੁਤ ਰਸ ਭਿੰਨਾ ਕੀਰਤਨ ਕੀਤਾ। ਇਸ ਮੌਕੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਨੇ ਸਾਹਿਬਜਾਦਿਆਂ ਦੀ ਗਾਥਾ ਸੁਣਾਉਂਦਿਆਂ ਆਖਿਆ ਕਿ ਮਾਤਾ ਗੁਜਰ ਕੌਰ ਜੀ ਨੇ ਪੋਤਿਆਂ ਨੂੰ ਐਸਾ ਸਬਕ ਪੜਾਇਆ ਕਿ ਲਾਲਾਂ ਨੇ ਹਕੂਮਤਾਂ ਨੂੰ ਦੰਦ ਕਰੀਚਣ ਲਾ ਦਿੱਤਾ। ਸ਼ਾਸਕ ਸੋਚਦੇ ਸਨ ਕਿ ਛੋਟੇ ਛੋਟੇ ਬੱਚੇ ਹਨ ਲਾਲਚ ਵਿੱਚ ਜਾਂ ਡਰ ਕੇ ਈਨ ਮੰਨ ਲੈਣਗੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੀਆਂ ਰਗਾਂ ਵਿੱਚ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਦੋੜ ਰਿਹਾ ਹੈ। ਸਟੇਜ ਦੀ ਸੇਵਾ ਨਿਭਾ ਰਹੇ ਸੁਸਾਇਟੀ ਮੈਂਬਰ ਪ੍ਰਤਾਪ ਸਿੰਘ ਨੇ ਆਖਿਆ ਕਿ ਜਦੋਂ ਸੰਸਾਰ ਦਾਦੀ ਪੋਤੇ ਦੇ ਰਿਸ਼ਤੇ ਦੀ ਗੱਲ ਕਰੇਗਾ ਤਾਂ ਉਹ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਗੱਲ ਹੋਵੇਗੀ। ਉਹਨਾਂ ਸਮੂਹ ਜਥਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਜੋ ਠੰਡੀਆਂ ਠਾਰੀਆਂ ਰਾਤਾਂ ਤੇ ਧੁੰਦ ਦੇ ਬਾਵਜੂਦ ਲਸਾਨੀ ਸ਼ਹਾਦਤਾਂ ਦੇ ਮਾਲਕਾਂ ਨੂੰ ਨਤਮਸਤਕ ਹੋਣ ਲਈ ਰੋਜ਼ਾਨਾ ਪੁੱਜਦੇ ਰਹੇ। ਇਸ ਮੌਕੇ ਬੱਚਿਆਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਰਦਾਰ ਇਕਬਾਲ ਸਿੰਘ ਛਾਬੜਾ ਦੀ ਛੋਟੀ ਜਿਹੀ ਪੋਤੀ ਅਸੀਸ ਕੌਰ ਨੇ ਵੀ ਆਪਣੀ ਤੋਤਲੀ ਜੁਬਾਨ ਵਿੱਚ ਮਿਠੜੇ ਸ਼ਬਦ ਦਾ ਗਾਇਨ ਕੀਤਾ। ਕੀਰਤਨ ਦਾ ਆਨੰਦ ਮਾਨਣ ਵਾਲਿਆ ਵਿੱਚ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਭਜਨਗੜ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਹਰਦੇਵ ਸਿੰਘ ਬੋਬੀ, ਦੀਪਇੰਦਰ ਸਿੰਘ ਭੰਡਾਰੀ ,ਜਤਵਿੰਦਰ ਪਾਲ ਸਿੰਘ ਜੇਪੀ, ਚਰਨਜੀਤ ਸਿੰਘ ਚੀਨੂੰ, ਦਿਲ ਮੋਹਨ ਸਿੰਘ, ਅਮਰਜੀਤ ਸਿੰਘ ਉਬਰਾਏ, ਰਣਜੀਤ ਸਿੰਘ ਹੈਪੀ, ਪਰਮਿੰਦਰ ਸਿੰਘ, ਚਰਨਜੀਤ ਸਿੰਘ ਪੱਪੂ, ਚਰਨਜੀਤ ਸਿੰਘ ਜੋਨੀ, ਇਕਬਾਲ ਸਿੰਘ ਛਾਬੜਾ, ਜਸਪਾਲ ਸਿੰਘ ਛਾਬੜਾ, ਅਮਰੀਕ ਸਿੰਘ, ਰਜਿੰਦਰ ਸਿੰਘ, ਜਗਦੀਪ ਸਿੰਘ ਮੋਗੇ ਵਾਲੇ,ਅਮਰੀਕ ਸਿੰਘ, ਰਜਿੰਦਰ ਸਿੰਘ, ਜਸਕਰਨ ਸਿੰਘ, ਪਰਮਜੀਤ ਸਿੰਘ ਬਜਾਜ, ਚਰਨਜੀਤ ਸਿੰਘ ਬਜਾਜ, ਪ੍ਰਿੰਸੀਪਲ ਸਤਨਾਮ ਸਿੰਘ, ਜਨਪ੍ਰੀਤ ਸਿੰਘ, ਇਸ਼ਮੀਤ ਸਿੰਘ ਭੰਡਾਰੀ, ਇਕਮਨਦੀਪ ਸਿੰਘ,ਭਾਈ ਸੁਖਜੀਤ ਸਿੰਘ, ਮਨਦੀਪ ਸਿੰਘ ਸੋਢੀ, ਆਦਿ ਹਾਜ਼ਰ ਸਨ । ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ ।

LEAVE A REPLY

Please enter your comment!
Please enter your name here