ਜਲੰਧਰ, 29 ਦਸੰਬਰ ( ਭਗਵਾਨ ਭੰਗੂ, ਅਨਿਲ ਕੁਮਾਰ )-ਜਲੰਧਰ ਦੀ ਏ ਐਸ ਆਈ ਸੋਨਮ ਨੇ ਥਰਡ ਖੇਲੋ ਇੰਡੀਆ ਨੈਸ਼ਨਲ ਵੂਮੈਨ ਜੁਡੋ ਵਿੱਚੋ ਗੋਲ਼ਡ ਮੈਡਲ ਜਿੱਤਿਆ । ਇਹ ਖੇਡਾਂ ਲਖਨਊ ਵਿਖੇ ਹੋਈਆਂ । ਪੰਜਾਬ ਦੀ ਇਸ ਬੇਟੀ ਨੇ ਆਪਣੇ ਮਾਤਾ ਪਿਤਾ ਆਪਣੇ ਸ਼ਹਿਰ ਪੁਲਿਸ ਪ੍ਰਸ਼ਾਸਨ ਦਾ ਨਾਮ ਰੋਸਨ ਕੀਤਾ।ਇਸ ਮੋਕੇ ਗੱਲਬਾਤ ਦੌਰਾਨ ਸੋਨਮ ਨੇ ਦੱਸਿਆ ਕਿ ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਕੀਤੀ ਮਿਹਨਤ ਰੰਗ ਲਿਆਈ। ਮੈਂ ਹਮੇਸ਼ਾ ਰਿਣੀ ਹਾਂ ਮੇਰੇ ਕੋਚ ਦੀ ਜਿੰਨਾਂ ਮੈਨੂੰ ਹਰ ਪਲ ਮਿਹਨਤ ਲਗਾ ਕੇ ਇਸ ਕਾਬਿਲ ਕੀਤਾ। ਆਉਣ ਵਾਲੇ ਸਮੇਂ ਦੌਰਾਨ ਇਸੇ ਤਰਾਂ ਮਿਹਨਤ ਕਰਕੇ ਪੰਜਾਬ ਪੁਲਿਸ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਾਂਗੀ। ਇਸ ਮੌਕੇ ਏਐਸਆਈ ਸੋਨਮ ਨੂੰ ਉਸਦੇ ਵਿਭਾਗੀ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਸਫਲਤਾ ਲਈ ਵਧਾਈ ਦਿੱਤੀ ਗਈ।