Home ਸਭਿਆਚਾਰ ਐਸਐਸਪੀ ਦਫਤਰ ਵਿੱਚ ਮਨਾਈ ਧੀਆਂ ਦੀ ਲੋਹੜੀ

ਐਸਐਸਪੀ ਦਫਤਰ ਵਿੱਚ ਮਨਾਈ ਧੀਆਂ ਦੀ ਲੋਹੜੀ

42
0

ਜਗਰਾਓ, 13 ਜਨਵਰੀ ( ਰੋਹਿਤ ਗੋਇਲ)- ਐਸਐਸਪੀ ਨਵਨੀਤ ਸਿੰਘ ਬੈਂਸ ਦੀ ਅਗੁਵਾਈ ਹੇਠ ਪੁਲਿਸ ਲਾਇਨ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ।ਇਸਸਮਾਗਮ ਵਿੱਚ ਐਸ ਪੀ ਐਚ ਮਨਵਿੰਦਰਬੀਰ ਸਿੰਘ, ਡੀਐਸਪੀ ਸਤਵਿੰਦਰ ਸਿੰਘ ਵਿਰਕ, ਡੀ ਐਸ ਪੀ ਰਛਪਾਲ ਸਿੰਘ ਢੀਂਡਸਾ ਰਾਏਕੋਟ ਅਤੇ ਸਾਰਾ ਦਫਤਰ ਸਟਾਫ ਵੀ ਸ਼ਾਮਿਲ ਹੋਇਆ। ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਪੁਲਿਸ ਮੁਲਾਜ਼ਮ ਜਿਨਾ ਦੇ ਲੜਕੇ/ਲੜਕੀਆ ਨੇ ਜਨਮ ਲਿਆ ਸੀ, ਉਹਨਾ ਬੱਚੇ ਬੱਚੀਆ ਨੂੰ ਸ਼ਗਨ ਵੀ ਦਿੱਤਾ ਗਿਆ। ਮਨਵਿੰਦਰ ਬੀਰ ਸਿੰਘ  ਐਸ ਐਚ ਨੇ ਢੋਲ ਦੇ ਡਗੇ ਤੇ ਦਫਤਰ ਸਟਾਫ ਨਾਲ ਭੰਗੜੇ ਵੀ ਪਾਏ । ਇਸ ਮੌਕੇ ਐਸਐਸਪੀ ਬੈਂਸ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਲੜਕਿਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹਨ। ਕਈ ਖੇਤਰਾਂ ਵਿੱਚ ਤਾਂ ਲੜਕੀਆਂ ਨੇ ਲੰਬੀਆਂ ਪੁਲਾਂਘਾਂ ਪੁੱਟੀਆਂ। ਇਸ ਲਈ ਲੜਕੀਆਂ ਨੂੰ ਅੱਗੇ ਵਧਣ ਦਾ ਹਰ ਮੌਕਾ ਦੇਣਾ ਚਾਹੀਦਾ ਹੈ। ਧੀਆਂ ਸਭ ਦਾ ਮਾਣ ਹੁੰਦੀਆਂ ਹਨ। 

LEAVE A REPLY

Please enter your comment!
Please enter your name here