ਦਾਤਾਰਪੁਰ (ਰਾਜੇਸ ਜੈਨ) ਕੰਢੀ ਦੇ ਕਸਬਾ ਕਮਾਹੀ ਦੇਵੀ ਤੋਂ ਚੰਡੀਗੜ੍ਹ ਲਈ ਸਿੱਧੀ ਬੱਸ ਸੇਵਾ ਦਾ ਅਗਾਜ਼ ਕਰਦਿਆਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਢੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਬੱਸ ਸੇਵਾ ਨੂੰ ਮਹੰਤ ਸ੍ਰੀ 108 ਰਾਜਗੀਰੀ ਅਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਸਾਂਝੇ ਤੌਰ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੇਵਾ ਸ਼ੁਰੂ ਕਰਕੇ ਆਪਣੇ ਹਲਕੇ ਦੇ ਲੋਕਾਂ ਦੀ ਟਰਾਂਸਪੋਰਟ ਸਮੱਸਿਆ ਨੂੰ ਦੂਰ ਕਰਨ ਲਈ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਵਿਧਾਇਕ ਘੁੰਮਣ ਨੇ ਕਿਹਾ ਲੋਕਾਂ ਨੂੰ ਰਾਜਧਾਨੀ ਚੰਡੀਗੜ੍ਹ ਜਾਣ ਲਈ ਆਵਾਜਾਈ ਸਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਨੌਜਵਾਨਾਂ ਨੂੰ ਚੰਡੀਗੜ੍ਹ ਲਈ ਸਿੱਧੀ ਸੇਵਾ ਨਾ ਮਿਲਣ ਕਾਰਨ ਰਾਤ ਨੂੰ ਹੀ ਚੰਡੀਗੜ੍ਹ ਪੁੱਜਣਾ ਪੈਂਦਾ ਸੀ। ਪਰ ਹੁਣ ਇਸ ਸਰਕਾਰੀ ਬੱਸ ਰਾਹੀਂ ਕਮਾਹੀ ਦੇਵੀ ਦੇ ਲੋਕਾਂ ਲਈ ਚੰਡੀਗੜ੍ਹ ਤੱਕ ਦਾ ਸਿੱਧਾ ਸਫਰ ਮਿਲੇਗਾ। ਇਸ ਨਾਲ ਇਲਾਕੇ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼੍ਰੀ ਗੁਰਬਚਨ ਸਿੰਘ ਡਡਵਾਲ ਰਿਟਾਇਰਡ ਐਸ ਡੀ ਉ, ਬਲਾਕ ਪ੍ਰਧਾਨ ਸ਼ੰਭੂ ਦੱਤ, ਰਵਿੰਦਰ ਸ਼ਰਮਾ , ਰਮਨ ਗੋਲਡੀ, ਬੌਬੀ ਕੌਸ਼ਲ , ਸ਼ਵਿਮ ਤਲੁਜਾ , ਕੁਲਦੀਪ ਸਰਪੰਚ, ਸੰਜੀਵ ਕੁਮਾਰ ਸੰਜੂ , ਸੰਦੀਪ ਕੌਲ, ਕਮਲ ਕਿਸ਼ੋਰ ਕਾਲੂ, ਰਾਮ ਪਾਲ ਡੁਗਰਾਲ, ਪਰਮਜੀਤ ਭੰਬੋਤਾੜ, ਧਰਮਵੀਰ ਟੋਹਲੂ, ਸ਼ਵਿ ਕੁਮਾਰ, ਜਗਦੀਪ ਸੰਸਾਰਪੁਰ, ਬਿੱਟੂ ਪੰਡਤ ਸੰਘਵਾਲ , ਜਰਨੈਲ ਸਿੰਘ , ਰਾਹੂਲ ਗਰੇਭਾਟੀ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।