ਜਲਾਲਾਬਾਦ (ਭਗਵਾਨ ਭੰਗੂ) ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਚ ਸਫ਼ਲਤਾ ਮਿਲਦੀ ਨਜ਼ਰ ਆ ਰਹੀ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਪਿਛਲੀ ਦਿਨੀਂ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕਈ ਪਿੰਡਾਂ ‘ਚ ਰੇਡ ਕਰਕੇ ਵੱਡੀ ਮਾਤਰਾ ‘ਚ ਲਾਹਣ ਬਰਾਮਦ ਕੀਤੀ ਅਤੇ ਨਸ਼ਟ ਕੀਤੀ ਹੈ। ਬੀਤੇ ਦਿਨੀ ਜਲਾਲਾਬਾਦ ਦੇ 2 ਹੋਰ ਪਿੰਡ ਮਹਾਲਮ ਅਤੇ ਧੁੰਨਕੀਆ ਦੀ ਕਲੋਨੀ ‘ਚ ਰੇਡ ਕਰਕੇ ਲਗਭਗ 1300 ਲੀਟਰ ਲਾਹਣ ਬਰਾਮਦ ਕੀਤੀ ਹੈ। ਜਿਸ ਵਿੱਚ ਜਲਾਲਾਬਾਦ ਹਲਕੇ ਦੇ ਪਿੰਡ ਮਹਾਲਮ ਦੇ ਖੇਤਾਂ ਦੇ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਰਾਬ ਤਸਕਰਾਂ ਦੇ ਵੱਲੋਂ ਇੱਥੇ ਸ਼ਰਾਬ ਕੱਢਣ ਦੇ ਲਈ ਲਾਹਣ ਖੇਤਾਂ ਦੇ ਵਿੱਚ ਲੁਕੋ ਕੇ ਰੱਖੀ ਗਈ ਹੈ। ਜਿਸ ਤੋਂ ਬਾਅਦ ਰੇਡ ਕਰਨ ਤੇ 500 ਲੀਟਰ ਲਾਹਨ ਬਰਾਮਦ ਹੋਈ। ਦੱਸ ਦੇਈਏ ਕਿ ਪੁਲਿਸ ਐਕਸਾਈਜ਼ ਵਿਭਾਗ ਦੇ ਵੱਲੋਂ ਲਗਾਤਾਰ ਸ਼ਰਾਬ ਤਸਕਰਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਇਸੇ ਦੇ ਤਹਿਤ ਪਿੰਡ ਮਹਾਲਮ ਵਿਖੇ ਰੇਡ ਕੀਤੀ ਗਈ ਅਤੇ ਰੇਡ ਦੇ ਦੌਰਾਨ 500 ਲੀਟਰ ਲਾਹਨ ਬਰਾਮਦ ਹੋਈ। ਬਰਾਮਦ ਕੀਤੀ ਗਈ ਲਾਹਨ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਥਾਣਾ ਵੈਰੋਕਾ ਵਿਖੇ ਐਕਸਾਈਜ ਐਕਟ ਦੇ ਤਹਿਤ ਅਗਲੀ ਕਾਰਵਾਈ ਅਮਲ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ ਜਲਾਲਾਬਾਦ ਹਲਕੇ ਦੇ ਪਿੰਡ ਧੁੰਨਕੀਆਂ ਦੀਆਂ ਕਲੋਨੀਆਂ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਤਾਂ ਜ਼ਮੀਨ ਹੇਠਾਂ ਦੱਬੀ 800 ਲੀਟਰ ਲਾਹਣ ਬਰਾਮਦ ਹੋਈ। ਸ਼ਰਾਬ ਤਸਕਰਾਂ ਦੇ ਵੱਲੋਂ ਖਾਲੀ ਪਈ ਜਮੀਨ ਦੇ ਵਿੱਚ ਟੋਇਆ ਪੁੱਟ ਕੇ ਉਸ ਦੇ ਵਿੱਚ ਨਜਾਇਜ਼ ਸ਼ਰਾਬ ਤਿਆਰ ਕਰਨ ਦੇ ਲਈ ਲਾਹਣ ਪਾਈ ਹੋਈ ਸੀ। ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਐਕਸਾਈਜ਼ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਤਾਂ ਜਮੀਨ ਹੇਠਾ 800 ਲੀਟਰ ਲਾਹਣ ਬਰਾਮਦ ਹੋਈ। ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਬਰਾਮਦ ਕੀਤੀ ਹੋਈ ਲਾਹਨ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜਿਸ ਦੇ ਸੰਬੰਧ ਵਿੱਚ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਇਸ ਤਰਾਂ੍ਹ ਹੀ ਚਲਦੀ ਰਹੇਗੀ