ਬਰਨਾਲਾ, 15 ਜੂਨ ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ)–ਦੇਸ਼ ਦੇ ਮਸ਼ਹੂਰ ਟਰਾਈਡੈਂਟ ਗਰੁੱਪ ਬਰਨਾਲਾ ‘ਚ 7 ਕਰੋੜ ਦੇ ਗਬਨ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਟਰਾਈਡੈਂਟ ਗਰੁੱਪ ਵੱਲੋਂ ਬਰਨਾਲਾ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਗਈ ਹੈ।ਡੀਐਸਪੀ ਰਾਜੇਸ਼ ਸਨੇਹੀ ਬਰਨਾਲਾ ਨੇ ਦੱਸਿਆ ਕਿ ਹੁਣ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਵਿੰਦਰ ਸਿੰਘ ਗਿੱਲ ਨੇ ਕਰੀਬ 7 ਕਰੋੜ ਰੁਪਏ ਦੀ ਰਕਮ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕੀਤੀ ਹੈ।ਜਾਂਚ ‘ਚ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਟਰਾਈਡੈਂਟ ਗਰੁੱਪ ਦੇ ਕਿਸੇ ਵਿਅਕਤੀ ਨੇ ਕਰੋੜਾਂ ਦੇ ਗਬਨ ‘ਚ ਸਹਿਯੋਗ ਕੀਤਾ ਹੈ ਤਾਂ ਉਸ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟਰਾਈਡੈਂਟ ਗਰੁੱਪ ਦੀ ਅਥਾਰਟੀ ਨੇ ਪੂਰੇ ਮਾਮਲੇ ‘ਤੇ ਟਰਾਈਡੈਂਟ ਗਰੁੱਪ ਦੇ ਉੱਚ ਅਧਿਕਾਰੀ ਰਾਜਿੰਦਰ ਗੁਪਤਾ ਨਾਲ ਸਿੱਧੀ ਗੱਲ ਕਰਨ ਨੂੰ ਕਿਹਾ ਹੈ।ਜਾਂਚ ਕਰ ਰਹੇ ਡੀਐਸਪੀ ਬਰਨਾਲਾ ਰਾਜੇਸ਼ ਸਨੇਹੀ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੀ ਅਥਾਰਟੀ ਵੱਲੋਂ ਗਵਨ ਦੀ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਇਸ ਫੈਕਟਰੀ ਵਿੱਚ ਕੰਮ ਕਰਦੇ ਮੁਲਾਜ਼ਮ ਹਰਵਿੰਦਰ ਸਿੰਘ ਗਿੱਲ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮੁਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਗਿੱਲ ਨੇ 2004 ਤੋਂ 2020 ਤੱਕ ਕਰੀਬ 7 ਕਰੋੜ ਰੁਪਏ ਦੀ ਰਕਮ ਆਪਣੇ ਨਿੱਜੀ ਖਾਤੇ ਅਤੇ ਰਿਸ਼ਤੇਦਾਰਾਂ ਦੇ ਖਾਤੇ ‘ਚ ਟਰਾਂਸਫਰ ਕੀਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ‘ਚ ਜੋ ਵੀ ਰਿਸ਼ਤੇਦਾਰ ਸ਼ਾਮਲ ਹੋਵੇਗਾ, ਉਸ ‘ਤੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੇ ਨਾਲ-ਨਾਲ ਟਰਾਈਡੈਂਟ ਗਰੁੱਪ ‘ਚ ਕੰਮ ਕਰਦੇ ਮੁਲਜ਼ਮ ਹਰਵਿੰਦਰ ਸਿੰਘ ਗਿੱਲ ਦੇ ਨਾਲ-ਨਾਲ ਸਾਥੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਉਨ੍ਹਾਂ ਦਾ ਵੀ ਇਸ ਗਬਨ ‘ਚ ਹੱਥ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।