ਮੋਗਾ ( ਬਿਊਰੋ) ਕਿਰਤੀ ਅਕਾਲੀ ਦਲ ਪਾਰਟੀ ਦੇ ਕੌਮੀ ਆਗੂ ਭੁਪਿੰਦਰ ਸਿੰਘ ਵੜੈਚ ਨੇ ਆਉਣ ਵਾਲੇ ਸਮੇਂ ਚ ਧਰਤੀ ਹੇਠਲੇ ਪਾਣੀ ਦੇ ਦਿਨ ਬ ਦਿਨ ਹੋਰ ਡੂੰਘੇ ਹੋ ਰਹੇ ਪੱਧਰ ਨੂੰ ਲੈ ਕੇ ਜਿਥੇ ਪੰਜਾਬ ਸੂਬੇ ਦੇ ਕਈ ਬਲਾਕਾਂ ਨੂੰ ਰੈੱਡ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ , ਪੰਜਾਬ ਦੇ ਦਰਦੀ ਲੋਕਾਂ ਨੂੰ ਇਸ ਦੀ ਬਹੁਤ ਚਿੰਤਾ ਸਤਾ ਰਹੀ ਹੈ। ਉੱਥੇ ਦੂਜੇ ਪਾਸੇ ਪੰਜਾਬ ਸੂਬੇ ਅੰਦਰ ਪਿਛਲੇ ਸਮੇਂ ਵੱਖ ਵੱਖ ਆਈਆਂ ਸਰਕਾਰਾਂ ਵੱਲੋਂ ਕਿਸਾਨੀ ਖੇਤੀ ਲਈ ਨਹਿਰੀ ਪਾਣੀ ਦਾ ਯੋਗ ਪ੍ਰਬੰਧ ਨਾ ਕਰਨਾ ਹੈ, ਪਰ ਅਫ਼ਸੋਸ ਅੱਜ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਸੂਬਾ ਸਰਕਾਰਾਂ ਤੇ ਨਹਿਰੀ ਵਿਭਾਗ ਦੇ ਕਿਸਾਨਾਂ ਦੀ ਇਸ ਮੁੱਖ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਇਸ ਗੰਭੀਰ ਸਮੱਸਿਆ ਸਬੰਧੀ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਤੋਂ ਮੰਗ ਕਰਦਿਆਂ ਕਿਰਤੀ ਅਕਾਲੀ ਦਲ ਪਾਰਟੀ ਦੇ ਕੌਮੀ ਆਗੂ ਨੇ ਕਿਹਾ ਕਿ ਜੇਕਰ ਧਰਤੀ ਹੇਠਲੇ ਘਟ ਰਹੇ ਦਿਨ ਬ ਦਿਨ ਪਾਣੀ ਦੇ ਸਤਰ ਨੂੰ ਬਚਾਉਣਾ ਹੈ ਅਤੇ ਕਿਸਾਨਾਂ ਦੀ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਨਹਿਰੀ ਸਿੰਚਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੈ ਉਕਤ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਤੋਂ ਜ਼ੋਰਦਾਰ ਮੰਗ ਕਰਦੇ ਹਨ ਕਿ ਨਹਿਰਾਂ, ਸੂਇਆਂ ਤੇ ਕਸੀਆ ਦੀ ਖਲਾਈ ਕਰਕੇ ਸਿੰਚਾਈ ਪਾਣੀ ਹਰ ਹਾਲਤ ਕਿਸਾਨਾਂ ਦੇ ਖੇਤਾਂ ਚ ਪੁੱਜਦਾ ਕੀਤਾ ਜਾਵੇ ।