ਜਗਰਾਓਂ, 16 ਮਾਰਚ ( ਮੋਹਿਤ ਜੈਨ )-ਲੋਕ ਸਭਾ ਚੋਣਾਂ ਦਾ ਐਲਾਣ ਹੋ ਚੁੱਕਾ ਹੈ। ਕਾਂਗਰਸ ਪਾਰਟੀ ਲਈ ਇਹ ਸਮਾਂ ਚੁਣੌਤੀ ਨਾਲ ਭਰਿਆ ਹੋਇਆ ਹੈ। ਇਸ ਲਈ ਪਾਰਟੀ ਹਾਈਕਮਾਂਡ ਇਨ੍ਹਾਂ ਚੋਣਾਂ ਵਿਚ ਜਿੱਤ ਹਾਸਿਲ ਕਰਨ ਲਈ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਅੱਗੇ ਲਿਆਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੇ ਕਰਦਿਆਂ ਪਾਰਟੀ ਤੋਂ ਸਭ ਕੁਝ ਹਾਸਿਲ ਕਰਕੇ ਸਮਾਂ ਆਉਣ ਤੇ ਪਾਰਟੀ ਦੀ ਪਿੱਠ ਵਿਚ ਛੁਪਾ ਮਾਰਨ ਵਾਲੇ ਨੇਤਾਵਾਂ ਨੂੰ ਲਾਂਭੇ ਕੀਤਾ ਜਾਵੇ ਅਤੇ ਪਾਰਟੀ ਨਾਲ ਹਮੇਸ਼ਾ ਔਖੇ ਸੌਖੇ ਸਮੇਂ ਖੜ੍ਹੇ ਰਹਿਣ ਵਾਲੇ ਵਰਕਰਾਂ ਨੂੰ ਸਨਮਾਨ ਦਿਤਾ ਜਾਵੇ। ਇਨ੍ਹਾਂ ਪੰਜਾਬ ਦੇ ਸਾਰੇ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਪੰਜਾਬ ਦਾ ਕੋਈ ਵੀ ਵਿਧਾਇਕ, ਐਮਪੀ, ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਜਾਂ ਫਿਰ ਸਰਪੰਚ ਜਿਹੜਾ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਕੇ ਕਾਂਗਰਸ ਪਾਰਟੀ ਚੋਂ ਕਿਸੇ ਹੋਰ ਪਾਰਟੀ ਵਿੱਚ ਚਲਾ ਜਾਂਦਾ ਹੈ, ਉਸ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ। ਅਸੀਂ ਸਿਰਫ ਆਪਣੀ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਉਣੀ ਹੈ ਕਿਉਂਕਿ ਇਹ ਲੋਕ ਪਾਰਟੀ ਛੱਡਣ ਵੇਲੇ ਕਦੇ ਵੀ ਵਰਕਰਾਂ ਨੂੰ ਪੁੱਛ ਕੇ ਪਾਰਟੀ ਨਹੀਂ ਬਦਲਦੇ। ਪਾਰਟੀ ਵਰਕਰ ਅਤੇ ਵੋਟਰਾਂ ਮੂਰਖ ਬਣਕੇ ਇਨ੍ਹਾਂ ਦੇ ਪਿੱਛੇ ਲੱਗ ਜਾਂਦੇ ਹਨ। ਇਸ ਲਈ ਇਹ ਲੀਡਰ ਸਾਡਾ ਫਾਇਦਾ ਚੁੱਕਦੇ ਹਨ। ਵਰਕਰ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦਾ ਹੈ। ਉਨ੍ਹਾਂ ਜਿਥੇ ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਲੀਡਰ ਨੂੰ ਮੂੰਹ ਨਾ ਲਗਾਉਣ ਲਈ ਕਿਹਾ ਉਥੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰੁਜਨ ਖੜਗੇ, ਪੰਜਾਬ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਕਸਾਲੀ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਸਤਿਕਾਰ ਦੇਣ ਲਈ ਕਿਹਾ ਤਾਂ ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨ ਵਾਲਾ ਵਰਕਰ ਉਤਸਾਹ ਨਾਲ ਅੱਗੇ ਆ ਕੇ ਕੰਮ ਕਰੇ ਅਤੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਮ ਲਈ ਅੱਗੇ ਆਏ।
