ਗੱਡੀ ਚਾਲਕ ਸਮੇਤ ਤਿੰਨ ਮੌਕੇ ਤੋਂ ਫਰਾਰ
ਜਗਰਾਓ, 20 ਮਾਰਚ ( ਭਗਵਾਨ ਭੰਗੂ, ਜਗਰੂਪ ਸੋਹੀ)- ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੇ ਇਲਾਕੇ ਵਿੱਚ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਤਹਿਤ ਪੁਲਸ ਵਲੋਂ ਨਾਕਾਬੰਦੀ ਦੌਰਾਨ 40 ਲੱਖ 25 ਹਜਾਰ 850 ਰੁਪਏ ਕਾਰ ਵਿਚੋਂ ਬਰਾਮਦ ਕੀਤੇ ਗਏ। ਐਸ ਐਸ ਪੀ ਨਵਨੀਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜਸਜਯੋਤ ਸਿੰਘ ਡੀਐਸਪੀ ਜਗਰਾਉ ਦੇ ਦਿਸਾ ਨਿਰਦੇਸ਼ਾਂ ਤਹਿਤ ਸੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਓ ਸਮੇਤ ਟਰੈਫਿਕ ਦੀ ਟੀਮ ਨੇ ਥਾਣਾ ਸਿਟੀ ਜਗਰਾਉ ਦੇ ਏਰੀਏ ਚ ਇਲੈਕਸ਼ਨ ਕਮਿਸ਼ਨ ਭਾਰਤ ਵੱਲੋਂ ਆਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਹਿਸੀਲ ਚੌਕ ਜਗਰਾਉ ਵਿਖੇ ਸ਼ੱਕੀ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਇਕ ਵਰਨਾ ਕਾਰ ਰੰਗ ਚਿੱਟਾ ਨੰਬਰੀ ਪੀਬੀ-06-ਏ 8-0081 ਨੂੰ ਸ਼ੱਕ ਦੀ ਬਿਨਾ ਪਰ ਰੁਕਣ ਦਾ ਇਸ਼ਾਰਾ ਕੀਤਾ। ਜੋ ਰੁਕਣ ਦੀ ਬਜਾਏ ਕਾਰ ਨੂੰ ਭਜਾ ਕੇ ਸਿੱਧਵਾ ਬੇਟ ਰੋਡ ਵੱਲ ਲੈ ਗਏ। ਜਿਸਦਾ ਪਿੱਛਾ ਕੀਤਾ ਤਾਂ ਉਕਤ ਕਾਰ ਚਾਲਕ ਅਤੇ ਇਸਦੇ 2 ਹੋਰ ਸਾਥੀ ਕਾਰ ਵਿੱਚ ਉਤਰ ਕੇ ਦੌੜ ਗਏ। ਜਿਨਾਂ ਦਾ ਕਾਫੀ ਪਿੱਛਾ ਕੀਤਾ ਪਰ ਸ਼ਹਿਰ ਵਿੱਚ ਜਿਆਦਾ ਭੀੜ ਹੋਣ ਕਰਕੇ ਭੱਜਣ ਚ ਸਫਲ ਹੋ ਗਏ। ਜਿਸਤੇ ਕਾਰ ਦੀ ਤਲਾਸੀ ਕੀਤੀ ਗਈ ਤਾਂ ਕਾਰ ਵਿੱਚ ਭਾਰਤੀ ਕਾਰਸੀ ਬ੍ਰਾਮਦ ਹੋਈ ਜਿਸ ਸਬੰਧੀ ਮਨਜੀਤ ਸਿੰਘ ਉਪ ਕਪਤਾਨ ਟਰੈਫਿਕ ਅਤੇ ਡੀਐਸਪੀ ਜਸਜਯੋਤ ਸਿੰਘ ਨੂੰ ਸੂਚਿਤ ਕੀਤਾ ਗਿਆ। ਜੋ ਮੌਕਾ ਪਰ ਪੁੱਜੇ । ਜਿਨਾ ਦੀ ਹਦਾਇਤ ਅਨੁਸਾਰ ਰਕਮ ਜਿਆਦਾ ਹੋਣ ਕਰਕੇ ਕਾਰ ਉਕਤ ਸਮੇਤ ਭਾਰਤੀ ਕਰੰਸੀ ਥਾਣਾ ਸਿਟੀ ਜਗਰਾਉ ਪੁੱਜ ਕੇ ਗਿਣਤੀ ਕੀਤੀ, ਜੋ ਕੁੱਲ ਰਕਮ 40 ਲੱਖ 25 ਹਜਾਰ 850 ਰੁਪਏ ਹੋਈ ।ਜਿਸ ਨੂੰ ਦਾਖਲ ਮਾਲਖਾਨਾ ਥਾਣਾ ਜਮਾ ਕਰਵਾਇਆ ਗਿਆ ਅਤੇ ਕਾਰ ਉਕਤ ਨੂੰ ਅ/ਧ 102 ਸੀਆਰਪੀਸੀ ਤਹਿਤ ਬੰਦ ਥਾਣਾ ਕੀਤੀ ਗਈ। ਭੱਜਣ ਵਾਲੇ ਨੌਜਵਾਨਾ ਦੇ ਨਾਮ ਦਾ ਇਸ ਪ੍ਰਕਾਰ ਪਤਾ ਲੱਗਾ ਜਤਿਸ਼ ਗਰੋਵਰ ਵਾਸੀ ਮਹੱਲਾ ਬੁੱਧਵਾਸ ਵਾਲ ਫਿਰੋਜਪੁਰ, ਯੋਗੇਸ਼ ਕੁਮਾਰ ਵਾਸੀ ਵਾਰਡ ਨੰਬਰ 8 ਰਾਮਦਾਸ ਨਗਰ ਫਿਰੋਜਪੁਰ ਅਤੇ ਰੋਹਿਤ ਸੇਠੀ ਵਾਸੀ ਫਿਰੋਜਪੁਰ ਹੈ ।ਜਿਸ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਇਤਲਾਹ ਦਿੱਤੀ ਗਈ ਜਿਨਾ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ ।