ਬਰਨਾਲਾ,(ਵਿਕਾਸ ਮਠਾੜੂ) : ਨੇੜਲੇ ਪਿੰਡ ਸੰਘੇੜਾ ਵਿਚ ਆਪਣੇ ਨਾਨਕੇ ਘਰ ਆਏ 5 ਸਾਲਾ ਬੱਚੇ ਦੀ ਖੇਡਦੇ ਸਮੇਂ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 5 ਸਾਲਾਂ ਬੱਚਾ ਗੁਰਨੂਰ ਸਿੰਘ ਹੈਰੀ ਪੁੱਤਰ ਪਰਗਟ ਸਿੰਘ ਵਾਸੀ ਪੰਡੋਰੀ ਆਪਣੀ ਮਾਤਾ ਨਾਲ ਨਾਨਕੇ ਪਿੰਡ ਸੰਘੇੜਾ ਵਿਖੇ ਮਿਲਣ ਆਇਆ ਹੋਇਆ ਸੀ। ਉਹ ਖੇਡਦਾ-ਖੇਡਦਾ ਘਰ ਦੀ ਛੱਤ ’ਤੇ ਚਲਾ ਗਿਆ ਤੇ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਦਾਖ਼ਲ ਕਰਵਾਇਆ ਗਿਆ ਪਰ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਫ਼ਰੀਦਕੋਟ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
