ਲੁਧਿਆਣਾ,19 ਅਪ੍ਰੈਲ (ਮੋਹਿਤ-ਰਿਤੇਸ) – ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਬੇਹਤਰ ਪ੍ਰਸ਼ਾਸ਼ਕੀ ਸੇਵਾਂਵਾਂ ਦੇਣ ਦੇ ਮੰਤਵ ਨਾਲ ਸਕੱਤਰ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਨਰਿੰਦਰ ਸਿੰਘ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।ਉਨ੍ਹਾਂ ਆਪਣੇ ਅਧੀਨ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਆਪਣਾ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ੍ਹਾ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾ ਸਖ਼ਤੀ ਨਾਲ ਕਿਹਾ ਕਿ ਜੇਕਰ ਆਮ ਜਨਤਾ ਨੂੰ ਖੱਜਲ-ਖੁਆਰ ਕਰਨ ਸਬੰਧੀ ਮਾਮਲਾ ਉਨ੍ਹਾ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਸਬੰਧਤ ਅਧਿਕਾਰੀ-ਕਰਮਚਾਰੀ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ।ਉਨ੍ਹਾਂ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮ ਵਿੱਚ ਪਾਰਦਰਸ਼ਤਾ,ਨਿਰੰਤਰਤਾ ਅਤੇ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕਰਦਿਆਂ ਵੱਖੋ-ਵੱਖਰੇ ਕੰਮ ਦੀ ਸੂਚੀ ਜਾਰੀ ਕਰਦਿਆਂ ਸਬੰਧਤ ਅਧਿਕਾਰੀ-ਕਰਮਚਾਰੀ ਦੇ ਮੋਬਾਇਲ ਨੰਬਰ ਵੀ ਜਾਰੀ ਕੀਤੇ ਤਾਂ ਜੋ ਆਮ ਜਨਤਾ ਆਪਣਾ ਕੰਮ ਸੁਚਾਰੂ ਢੰਗ ਨਾਲ ਕਰਵਾ ਸਕੇ।ਸਕੱਤਰ ਧਾਲੀਵਾਲ ਨੇ ਆਰ.ਟੀ.ਏ. ਦਫ਼ਤਰ ਨਾਲ ਸਬੰਧਤ ਕੰਮਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਹਰ ਤਰ੍ਹਾਂ ਦੇ ਕਮਰਸ਼ੀਅਲ ਵਾਹਨਾਂ ਦਾ ਟੈਕਸ ਅਪਡੇਟ ਲਈ,ਰੀ-ਅਸਾਈਨਮੈਂਟ ਗੱਡੀਆਂ ਦਾ ਮੁੱਲ ਤੈਅ ਕਰਨ ਅਤੇ ਆਨਲਾਈਨ ਮੰਤਰੀ ਸ਼ਾਖਾ ਤੋਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਸਬੰਧੀ ਸੈਕਸ਼ਨ ਅਫ਼ਸਰ ਮੁਨੀਸ਼ ਚੌਧਰੀ (78147-46755) ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਕੰਡਮ ਗੱਡੀਆਂ ਦਾ ਕੰਮ,ਗੱਡੀਆਂ ਦੀ ਪਾਸਿੰਗ,ਇੰਸਪੈਕਸ਼ਨ ਅਤੇ ਗੱਡੀਆਂ ਦੀ ਫਿਟਨੈਸ ਸਬੰਧੀ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ (94170-43637) ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਪੀ.ਬੀ.10 ਦੀਆਂ ਸਾਰੀਆਂ ਸੀਰੀਜ਼ ਦਾ ਕੰਮ, ਟ੍ਰੈਫਿਕ ਚੈਕਿੰਗ ਅਤੇ ਟ੍ਰੈਫਿਕ ਚਾਲਾਨਾਂ ਦੀ ਦੇਖ ਰੇਖ ਕਿਰਨਜੀਤ ਕੌਰ (84272-96045) ਵੱਲੋਂ ਕੀਤੀ ਜਾਂਦੀ ਹੈ।ਡੀਲਰ ਪੁਆਇੰਟ ਰਜਿਸਟ੍ਰੇਸ਼ਨ ਸਬੰਧੀ ਕੰਮ,ਪੀ.ਬੀ.10 ਤੋਂ ਪਹਿਲਾਂ (1989 ਤੋਂ ਪਹਿਲਾਂ) ਦੀਆਂ ਸਾਰੀਆਂ ਸੀਰੀਜ਼ ਦਾ ਕੰਮ,ਨਵੀਆਂ ਕਮਰਸ਼ੀਅਲ ਵਹੀਕਲਾਂ ਦੀ ਰਜਿਸਟ੍ਰੇਸ਼ਨ ਦਾ ਕੰਮ,ਹੋਰਨਾਂ ਸੂਬਿਆਂ ਤੋਂ ਆਈਆਂ ਗੱਡੀਆਂ ਦੀ ਰਜਿਸਟ੍ਰੇਸ਼ਨ(ਰੀ-ਅਸਾਈਨਮੈਂਟ),ਹਰ ਤਰ੍ਹਾਂ ਦੇ ਪਰਮਿਟ, ਕਮਰਸ਼ੀਅਲ ਵਹੀਕਲਾਂ ਦਾ ਭਾਰ ਵਧਾਉਣ ਸਬੰਧੀ,ਸਟੇਜ਼ ਕੈਰਿਜ ਬੱਸਾਂ ਅਤੇ ਅਮਲਾ ਸ਼ਾਖ਼ਾ ਦਾ ਕੰਮ,ਐਚ.ਐਸ.ਆਰ.ਪੀ,ਪ੍ਰਦੂਸ਼ਣ ਚੈਂਕ ਸੈਂਟਰ ਦਾ ਕੰਮ ਅਮਰਦੀਪ ਸਿੰਘ (98789-77003) ਵੱਲੋਂ ਦੇਖਿਆ ਜਾਂਦਾ ਹੈ।ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਆਰ.ਸੀ. ਦਾ ਕੰਮ, ਆਰ.ਸੀ. ਬੈਕਲਾਗ,ਹਰ ਤਰ੍ਹਾਂ ਦੇ ਡਾਟਾ ਮੋਡੀਫਿਕੇਸ਼ਨ ਅਤੇ ਕਾਰ ਡਰਾਈਵਿੰਗ ਸਕੂਲ ਦਾ ਕੰਮ ਰਵਿੰਦਰ ਸਿੰਘ (85282-14311) ਵੱਲੋਂ ਕੀਤਾ ਜਾਂਦਾ ਹੈ।ਵਾਹਨਾਂ ਦੀ ਐਨ.ਓ.ਸੀ. ਜਾਰੀ ਕਰਨ ਦਾ ਕੰਮ, ਰੋਡ ਸੇਫਟੀ,ਆਰ.ਟੀ.ਆਈ. ਨਾਲ ਸਬੰਧਤ,ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ਵਿਖੇ ਹਰ ਪ੍ਰਕਾਰ ਦੇ ਲਾਇਸੰਸ ਦਾ ਕੰਮ ਸੁਖਜਿੰਦਰ ਸਿੰਘ, (95014-75600)ਵੱਲੋਂ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਹੈਲਪ ਡੈਸਕ ‘ਤੇ ਅੰਸ਼ੂਲ ਖੁੱਲਰ (98143-95920) ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਚਮਕੌਰ ਸਿੰਘ (70871-48095) ਨਾਲ ਟ੍ਰੈਫਿਕ ਚਾਲਾਨਾਂ ਸਬੰਧੀ ਰਾਬਤਾ ਕੀਤਾ ਜਾ ਸਕਦਾ ਹੈ।ਆਰ.ਟੀ.ਏ.ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਕਿਸੇ ਵੀ ਤਰ੍ਹਾ ਦੀਆਂ ਸੇਵਾਂਵਾਂ ਲਈ ਲੋਕਾਂ ਨੂੰ ਬਿਲਕੁੱਲ ਵੀ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ, ਜੇਕਰ ਫੇਰ ਵੀ ਕਿਸੇ ਨੂੰ ਕੋਈ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ, ਉਹ ਆਪਣੀ ਮੁਸ਼ਕਿਲ ਉਨ੍ਹਾਂ ਨੂੰ ਦੱਸ ਸਕਦੇ ਹਨ,ਜਿਸਦਾ ਉਨ੍ਹਾਂ ਤੁਰੰਤ ਨਿਬੇੜਾ ਕਰਨ ਦਾ ਵੀ ਭਰੋਸਾ ਦਿੱਤਾ।