ਜਗਰਾਓ, 26 ਮਾਰਚ ( ਭਗਵਾਨ ਭੰਗੂ) – ਜਗਰਾਓ ਨੇੜੇ ਪਿੰਡ ਕਾਉਂਕੇ ਕਲਾਂ ਦੇ ਰਸਤੇ ਤੇ ਹੋਲੀ ਵਾਲੇ ਦਿਨ ਕੋਈ ਅਗਿਆਤ ਗੱਡੀ ਚਾਲਕ ਫੇਟ ਮਾਰ ਕੇ ਨੌਜਵਾਨ ਨੂੰ ਸੁੱਟ ਗਿਆ। ਪੁਲਿਸ ਚੌਕੀ ਕਾਉਂਕੇ ਕਲਾਂ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਸੰਬੰਧੀ ਕਿਸੇ ਵਿਅਕਤੀ ਵਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਤਾਂ ਪੁਲਿਸ ਨੇ ਉਥੇ ਪਹੁੰਚ ਕੇ ਨੌਜਵਾਨ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਾਰਣ ਉਸਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਫੇਜ, 32 ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਇਸਦੀ ਪਹਿਚਾਣ ਨਹੀਂ ਹੋ ਸਕੀ। ਜੇਕਰ ਕੋਈ ਇਸ ਨੌਜਵਾਨ ਨੂੰ ਪਹਿਚਾਣਦਾ ਹੋਵੇ ਤਾਂ ਉਹ ਚੌਕੀ ਇੰਚਾਰਜ ਐਸਆਈ ਰਾਮ ਲਾਲ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 9417084124 ਅਤੇ ਪੁਲਿਸ ਚੌਕੀ ਕਾਉਂਕੇ ਕਲਾਂ ਦੇ ਏਐਸਆਈ ਸੁਰਜੀਤ ਸਿੰਘ ਨਾਲ 8427792272 ਤੇ ਜਾਣਕਾਰੀ ਦਿਓ।
