ਮੋਗਾ (ਰਾਜੇਸ ਜੈਨ-ਲਿਕੇਸ ਸ਼ਰਮਾ ) ਨਸ਼ਾ ਤਸਕਰਾਂ ਵੱਲੋਂ ਕਥਿਤ ਤੌਰ ‘ਤੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਜਾਇਦਾਦ ਨੂੰ ਕਬਜੇ ਲੈਣ ਲਈ ਮੋਗਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਦੀ 2 ਕਰੋੜ 14 ਲੱਖ ਦੀ ਕੀਮਤ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ।
ਇਸ ਸਬੰਧੀ ਪ੍ਰਰੈਸ ਨੂੰ ਜਾਣਕਾਰੀ ਦਿੰਦਿਆਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਮੋਗਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਖਾਸ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਬਾਲ ਕ੍ਰਿਸ਼ਨ ਸਿੰਗਲਾ ਪੀਪੀਐੱਸ ਐੱਸਪੀਆਈ ਦੀ ਨਿਗਰਾਣੀ ਵਿਚ ਮੋਗਾ ਪੁਲਿਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟੋ੍ਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਐਕਟ ਦੀ ਧਾਰਾ 68?ਐਫ (2) ਤਹਿਤ ਚਾਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਉਨਾਂ੍ਹ ਕਿਹਾ ਕਿ ਇਹ ਕਾਰਵਾਈ ਦਿੱਲੀ ਦੀ ਸਮਰੱਥ ਅਥਾਰਟੀ ਦੀ ਹੁਕਮਤ ਅਨੁਸਾਰ ਹੈ, ਜੋ ਕਿ ਨਸ਼ੀਲੇ ਪਦਾਰਥਾਂ ਸਬੰਧੀ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਖਤਮ ਕਰਨ ਵਿਚ ਸਹਿਯੋਗ ਕਰਨ ਲਈ ਕੀਤੀ ਗਈ ਹੈ। ਉਨਾਂ੍ਹ ਦੱਸਿਆ ਕਿ ਨਸ਼ਾ ਤਸਕਰਾਂ ਦੀ ਜ਼ਾਇਦਾਦ ਜ਼ਬਦ ਕਰਨਾ ਪੰਜਾਬ ਪੁਲਿਸ ਦੇ ਸਖਤ ਕਦਮਾਂ ਵਿਚੋ ਇਕ ਹੈ, ਜੋਕਿ ਸਮਾਜ ਵਿਚ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ ਅਪਨਾਏ ਗਏ ਹਨ। ਇਹ ਇਕ ਸਖਤ ਸੁਨੇਹਾ ਭੇਜਦੀ ਹੈ ਕਿ ਗੈਰ?ਕਾਨੂੰਨੀ ਨਸ਼ੇਲੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਇਸ ਵਿਚ ਸ਼ਾਮਲ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ, ਜਿਸ ਵਿਚ ਗੈਰ ਕਾਨੂੰਨੀ ਤਰੀਕਿਆਂ ਨਾਲ ਹਾਸਲ ਕੀਤੀ ਜਾਇਦਾਦ ਦਾ ਨੁਕਸਾਨ ਵੀ ਸ਼ਾਮਲ ਹੈ। ਉਨਾਂ੍ਹ ਦੱਸਿਆ ਕਿ ਜ਼ਬਤ ਕੀਤੀ ਜਾਇਦਾਦ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪ੍ਰਮਜੀਤ ਸਿੰਘ ਉਰਫ ਪੰਮਾ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਦੀ ਜਾਇਦਾਦ ਦੀ ਕੀਮਤ 19 ਲੱਖ, 76 ਹਜਾਰ 400 ਰੁਪਏ, ਗੁਰਦੀਪ ਕੌਰ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਦੀ ਜਾਇਦਾਦ ਦੀ ਕੀਮਤ 22 ਲੱਖ ਰੁਪਏ ਹੈ, ਗੁਰਚਰਨ ਸਿੰਘ ਵਾਸੀ ਪਿੰਡ ਰਾਊਕੇ ਕਲਾਂ ਦੀ ਜਾਇਦਾਦ ਦੀ ਕੀਮਤ 1 ਕਰੋੜ 34 ਲੱਖ, 83 ਹਜਾਰ, 812 ਰੁਪਏ ਹੈ ਅਤੇ ਸਰਬਜੀਤ ਸਿੰਘ ਉਰਫ ਸਰਬਾ ਆਰਓ ਮਲਸੀਆਂ, ਬਜਾਨ ਨਾਓ ਪਿੰਡ ਕੋਕਰੀ ਕਲਾਂ ਦੀ ਜਾਇਦਾਦ ਦੀ ਕੀਮਤ 37 ਲੱਖ, 80 ਹਜਾਰ, 426 ਰੁਪਏ ਦੀ ਹੈ। ਉਨਾਂ੍ਹ ਦੱਸਿਆ ਕਿ ਜ਼ਬਦ ਕੀਤੀ ਜਾਇਦਾਦ ਦੀ ਕੁੱਲ ਕੀਮਤ 2 ਕਰੋੜ 14 ਲੱਖ, 40 ਹਜਾਰ 638 ਰੁਪਏ ਹੈ। ਉਨਾਂ੍ਹ ਕਿਹਾ ਕਿ ਮੋਗਾ ਪੁਲਿਸ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਅਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਨਾਉਣ ਲਈ ਵਚਨਬੱਧ ਹੈ। ਇਹ ਪ੍ਰਰਾਪਤੀ ਨਸ਼ਿਆਂ ਦੀ ਸਪਲਾਈ ਲੜੀ ਨੂੰ ਭੰਗ ਕਰਨ ਅਤੇ ਅਪਰਾਧਿਕ ਨੈਟਵਰਕਾਂ ਨੂੰ ਖਤਮ ਕਰਨ ਵਿਚ ਕਾਨੂੰਨੀ ਬਣਾਈ ਰੱਖਣ ਦੀ ਵਚਨਬੱਧਤਾ ਨੂੰ ਦਰਸਉਂਦੀ ਹੈ।
