ਜਗਰਾਓਂ, 6 ਅਪ੍ਰੈਲ ( ਵਿਕਾਸ ਮਠਾੜੂ, ਅਸ਼ਵਨੀ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਿਲਾ ਕਮੇਟੀ ਲੁਧਿਆਣਾ ਦੀ ਅਗਵਾਈ ਵਿੱਚ ਕਸਬਾ ਹਠੂਰ ਵਿਖੇ ਇਲਾਕਾ ਪੱਧਰੀ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਵਿੱਚ ਥਾਣਾ ਹਠੂਰ ਨਾਲ ਸੰਬੰਧਿਤ ਪਿੰਡਾਂ ਦੀਆਂ ਕਮੇਟੀਆਂ ਵੱਲੋਂ ਚੁਣੇ ਹੋਏ ਡੈਲੀਗੇਟ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਦੀ ਚੋਣ ਉਪਰੰਤ ਸ਼ਹੀਦਾਂ ਨੂੰ ਸ਼ਰਧਂਜਲੀ ਭੇਟ ਕੀਤੀ ਗਈ।
ਇਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਅੱਜ ਦੀ ਰਾਜਨੀਤਕ ਸਥਿਤੀ ਤੇ ਚਾਨਣਾ ਪਾਇਆ। ਅੱਜ ਦਾ ਮਾਹੌਲ ਦਰਸਾਉਂਦਾ ਹੈ ਕਿ ਨਿਰਸਵਾਰਥ ਸੇਵਾ ਭਾਵ ਵਾਲੇ ਆਗੂਆਂ ਦੀ ਅਗਵਾਈ ਵਿੱਚ ਚੱਲ ਰਹੀ ਕਿਸਾਨ ਜੱਥੇਬੰਦੀ ਹੀ ਲੋਕਾਂ ਦਾ ਸਹਾਰਾ ਬਣ ਸਕਦੀ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਮਾਣ ਹੈ ਕਿ 1973 ਜਦੋਂ ਤੋਂ ਇਹ ਜੱਥੇਬੰਦੀ ਹੋਂਦ ਵਿੱਚ ਆਈ ਹੈ, ਇਹ ਹਮੇਸ਼ਾ ਲੋਕਾਂ ਦੇ ਅੰਗ ਸੰਗ ਰਹੀ ਹੈ, ਖਤਰੇ ਸਹੇੜ ਕੇ ਸੰਘਰਸ਼ਾਂ ਦੀ ਜਿੱਤ ਪ੍ਰਾਪਤ ਕਰਨ ਤੱਕ ਅਗਵਾਈ ਕਰਦੀ ਰਹੀ ਹੈ। ਇਸ ਜੱਥੇਬੰਦੀ ਉੱਪਰ ਕਦੇ ਵੀ ਘਪਲੇ ਦਾ ਦੋਸ਼ ਨਹੀਂ ਲੱਗਿਆ, 50 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਇੱਕ ਵੀ ਮਿਸਾਲ ਨਹੀਂ ਮਿਲਦੀ ਜਦੋਂ ਸੰਘਰਸ਼ਾਂ ਦੌਰਾਨ ਲੋਕਾਂ ਨੂੰ ਪਿੱਠ ਦਿਖਾਈ ਹੋਵੇ। ਅੱਜ ਜਰੂਰੀ ਹੈ ਕਿ ਹਰ ਪਿੰਡ ਦੇ ਕਿਸਾਨ ਔਰਤਾਂ ਮਰਦ ਇਸ ਜੱਥੇਬੰਦੀ ਦਾ ਹਿੱਸਾ ਬਣਨਕਰਦੀਆਸੀ ਆਗੂਆਂ ਉੱਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਲੱਗਿਆਂ ਜਿਸ ਪਾਰਟੀ ਨੂੰ ਬ੍ਰਰਾ ਭਲਾ ਬੋਲਦੇ ਹਨ ਉੱਠਣ ਸਾਰ ਉਸੇ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹੁੰਦੇ ਹਨ।ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜੱਥੇਬੰਦੀ ਆਪਣੇ ਮਾਣ ਮੱਤੇ ਇਤਿਹਾਸ ਤੇ ਪਹਿਰਾ ਦਿੰਦੀ ਰਹੇਗੀ, ਨਾਲ ਦੀ ਨਾਲ ਐਸ ਕੇ ਐਮ ਵੱਲੋਂ ਉਲੀਕੋ 21 ਮਈ ਦੀ ਜਗਰਾਉਂ ਮੰਡੀ ਵਿੱਚ ਹੋ ਰਹੀ ਮਹਾਂ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗੀ।
ਇਸ ਸਮੇਂ ਪਾਸ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਸਾਰੀਆਂ ਕਿਸਾਨੀ ਜਿਨਸਾਂ ਦਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਰਸ਼ਾਂ ਸੀ 2+50 ਅਨੁਸਾਰ ਖਰੀਦ ਦੀ ਗਰੰਟੀ ਕਰਦਾ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਮਜਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਕੁਦਰਤੀ ਆਫਤਾਂ ਸਮੇਂ ਏਕੜ ਨੂੰ ਇਕਾਈ ਮੰਨ ਕੇ ਪੂਰਾ ਮੁਆਵਜ਼ਾ ਦੇਣ ਲਈ ਕਾਨੂੰਨ ਬਣਾਇਆ ਜਾਵੇ, ਹਰੇਕ ਕਿਸਾਨ ਮਜਦੂਰ ਔਰਤ ਮਰਦ ਨੂੰ 10000 ਰੁਪਏ ਬੁਢਾਪਾ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ।