ਕੇਵਲ ਧਾਲੀਵਾਲ ਪੰਜਾਬੀ ਰੰਗਮੰਚ ਦੇ ਨਿਰਦੇਸ਼ਨ, ਅਦਾਕਾਰੀ, ਪ੍ਰਬੰਧਨ ਤੇ ਲੇਖਣੀ ਦਾ ਖ਼ੂਬਸੂਰਤ ਸੁਮੇਲ : ਮਾਧਵੀ ਕਟਾਰੀਆ
ਮਾਲੇਰਕੋਟਲਾ, ( ਭਗਵਾਨ ਭੰਗੂ, ਰਾਜਨ ਜੈਨ) –
ਤਿੰਨ ਰੋਜਾ ਚੱਲਣ ਵਾਲੇ ‘ ਮਾਲੇਰਕੋਟਲਾ ਸੱਭਿਆਚਾਰਕ ਮੇਲਾ ‘ ਦੀ ਅੱਜ ਸਥਾਨਕ ਉਰਦੂ ਅਕਾਦਮੀ ਵਿਖੇ ਰੰਗਾਰੰਗ ਸ਼ੁਰੂਆਤ ਹੋਈ । ਅੱਜ ਦੇਰ ਸ਼ਾਮ ਉਰਦੂ ਅਕਾਦਮੀ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿਚ ਰੰਗਮੰਚ ਦੇ ਕਲਾਕਾਰਾਂ ਵਲੋਂ ਪੰਜਾਬੀ ਨਾਟਕ ‘ਬਸੰਤੀ ਚੋਲਾ’ ਮੇਲਾ ਦੇਖਣ ਆਏ ਦਰਸ਼ਕਾਂ ਤੇ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੇ ਸੁਪਨਿਆਂ, ਇਨਕਲਾਬੀ ਸੋਚ ਤੇ ਵਿਚਾਰਾਂ ਤੋਂ ਜਾਣੁੰ ਕਰਵਾਇਆ ਇਸ ਨਾਟਕ ਵਿਚ ਸ਼ਹੀਦਾਂ ਦੇ ਬਚਪਨ ਤੋਂ ਲੈ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਤੱਕ ਦੀ ਗਾਥਾ ਸਜੀਵ ਕਰ ਦਿਖਾਈ ਗਈ ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਕਿ ਨਾਟਕ ਬਹੁਤ ਹੀ ਤਾਕਤਵਰ ਮਾਧਿਅਮ ਹੈ ਜੋ ਦਰਸ਼ਕਾਂ ਨੂੰ ਸਿੱਧਾ ਪਾਤਰਾਂ ਨਾਲ ਜੋੜ ਦਿੰਦਾ ਹੈ । ਉਨ੍ਹਾਂ ਸ੍ਰੀ ਕੇਵਲ ਧਾਲੀਵਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਾਟਕ ਬਸੰਤੀ ਚੋਲਾ ਆਪਣੇ ਪਾਤਰਾਂ ਤੇ ਦਿ੍ਸ਼ ਸਿਰਜਣਾ ਦੇ ਰਾਹੀਂ ਸਿੱਧਾ ਦਰਸ਼ਕਾਂ ਦੇ ਮਨ ਵਿਚ ਲਹਿ ਜਾਂਦਾ ਹੈ । ਉਨ੍ਹਾਂ ਕਿਹਾ ਕਿ ਕੇਵਲ ਧਾਲੀਵਾਲ ਪੰਜਾਬੀ ਰੰਗਮੰਚ ਦੀ ਉਹ ਸਿਰਮੌਰ ਸ਼ਖ਼ਸੀਅਤ ਹੈ ਜਿਸ ਨੂੰ ਰੰਗਮੰਚ ਦੀ ਇਕ ਸੰਸਥਾ ਵੀ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ ਨਿਰਦੇਸ਼ਨ, ਅਦਾਕਾਰੀ, ਪ੍ਰਬੰਧਨ ਤੇ ਲੇਖਣੀ ਦਾ ਖ਼ੂਬਸੂਰਤ ਸੁਮੇਲ ਹੈ।
ਡਿਪਟੀ ਕਮਿਸ਼ਨਰ ਨੇ ਮਾਲੇਰਕੋਟਲਾ ਸ਼ਹਿਰ ਵਾਸ਼ੀਆ ਅਤੇ ਆਲੇ ਦੁਆਲੇ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਇਸ ਨੂੰ ਇਸ ਮੇਲੇ ਦਾ ਅਨੰਦ ਮਾਣਨ ਦਾ ਖੁੱਲਾ ਸੱਦਾ ਦਿੱਤਾ । ਉਨ੍ਹਾਂ ਹੋਰ ਦੱਸਿਆ ਕਿ ਅੱਜ 26 ਮਾਰਚ ਨੂੰ ਸਵੇਰੇ 11.00 ਵਜੇ ਉਰਦੂ ਅਕਾਦਮੀ ਮਲੇਰਕੋਟਲਾ ਵਿਖੇ ਐਮ.ਐਲ.ਏ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਸ਼ਿਰਕਤ ਕਰਨਗੇ । ਸ੍ਰੀ ਸਾਨਵਾਲ ਧਾਮੀ ਵਲੋਂ ਭਾਰਤ ਦੀ ਵੰਡ ਦੇ ਅਨੁਭਵ ਸਾਂਝੇ ਕਰਨ ਤੋਂ ਇਲਾਵਾ ਹਿੰਦੀ ਫ਼ਿਲਮ ‘ ਰੋਡ-ਟੂ- ਸੰਗਮ ‘ ਦਿਖਾਈ ਦਿਖਾਉਣ ਦੇ ਨਾਲ ਦੂਜੇ ਦਿਨ ਦੇ ਆਖੀਰ ਵਿੱਚ ਸ਼ਾਮ 06.30 ਵਜੇ ਉਰਦੂ ਅਕਾਦਮੀ ਵਿਖੇ ਮੁਸ਼ਾਇਰੇ ਦਾ ਆਯੋਜ਼ਿਨ ਕੀਤਾ ਜਾਵੇਗਾ