Home Farmer ਫ਼ਸਲੀ ਵਿਭਿੰਨਤਾ ਵੱਲ ਤੋਰਨ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਦੇ ਰਹੀ ਨਰਮੇ...

ਫ਼ਸਲੀ ਵਿਭਿੰਨਤਾ ਵੱਲ ਤੋਰਨ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਦੇ ਰਹੀ ਨਰਮੇ ਦੇ ਬੀਜ ਉੱਪਰ 33 ਫ਼ੀਸਦੀ ਸਬਸਿਡੀ

28
0

ਮਾਲੇਰਕੋਟਲਾ 14 ਮਈ ( ਜਗਰੂਪ ਸੋਹੀ)-ਮੁੱਖ ਖੇਤੀਬਾੜੀ ਅਫ਼ਸਰ ਡਾ ਹਰਬੰਸ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ। ਫ਼ਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਜੋ ਕਿਸਾਨ ਇਸ ਸੀਜ਼ਨ ਦੌਰਾਨ ਨਰਮੇ ਦੀ ਕਾਸ਼ਤ ਕਰਨਗੇ ਉਨ੍ਹਾਂ ਕਿਸਾਨਾਂ ਨੂੰ ਸਰਕਾਰ ਬੀਜ ਦੇ ਪ੍ਰਤੀ ਪੈਕਿਟ ਦੀ ਕੀਮਤ ਉੱਪਰ 33 ਫ਼ੀਸਦੀ ਸਬਸਿਡੀ ਦੇਣ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੁਸ਼ਕਲਾਂ ਦੇ ਹੱਲ ਵੀ ਢੁਕਵੇਂ ਸਮੇਂ ਅੰਦਰ ਮਾਹਿਰਾਂ ਤੋਂ ਕਰਵਾ ਕੇ ਦਿੱਤੇ ਜਾਣ। ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਬਸਿਡੀ ਪ੍ਰਾਪਤ ਕਰਨ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਵਿੱਚ ਸਰਕਾਰ ਵੱਲੋਂ ਹੁਣ 31 ਮਈ ਤੱਕ ਦਾ ਵਾਧਾ ਵੀ ਕਰ ਦਿੱਤਾ ਗਿਆ ਹੈ, ਪਹਿਲਾਂ ਇਹ ਮਿਤੀ 15 ਮਈ ਤੱਕ ਸੀ। ਭਾਰਤ ਸਰਕਾਰ ਵੱਲੋਂ ਬੀ.ਟੀ. ਕਾਟਨ ਹਾਈਬ੍ਰਿਡ ਦੇ ਇੱਕ ਪੈਕਿਟ ਦਾ ਕੀਮਤ 853 ਰੁਪਏ ਨਿਰਧਾਰਿਤ ਕੀਤਾ ਗਿਆ ।ਮੁੱਖ ਖੇਤੀਬਾੜੀ ਅਫ਼ਸਰ ਡਾ ਹਰਬੰਸ ਸਿੰਘ ਨੇ ਦੱਸਿਆ ਕਿ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨਾਂ ਵੱਲੋਂ ਆਨਲਾਈਨ ਪੋਰਟਲ https://agrimachinerypb.com/, ਉੱਪਰ ਆਧਾਰ ਕਾਰਡ ਰਾਹੀਂ ਰਜਿਸਟਰਡ ਮੋਬਾਇਲ ਨੰਬਰ ਤੇ ਓ.ਟੀ.ਪੀ. ਵੈਰੀਆਂ ਕਰਨ ਉਪਰੰਤ ਅਪਲਾਈ ਕੀਤਾ ਜਾ ਸਕਦਾ ਹੈ। ਕਿਸਾਨ ਸਬਸਿਡੀ ਲਈ ਅਪਲਾਈ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣ ਕਿ ਕਿਸਾਨ ਨੇ ਆਪਣੀਆਂ ਬੈਂਕ ਦੀਆਂ ਜਾਣਕਾਰੀਆਂ ਦਾ ਵੇਰਵਾ ਪਹਿਲਾਂ ਪੋਰਟਲ ਉੱਪਰ ਦਰਜ ਕਰਵਾ ਲਿਆ ਹੈ।ਜੇਕਰ ਕਿਸੇ ਕਿਸਾਨ ਦਾ ਵੇਰਵਾ ਅਨਾਜ ਖ਼ਰੀਦ ਪੋਰਟਲ ਤੇ ਅਪਲੋਡ ਨਹੀਂ ਹੈ ਤਾਂ ਉਹ ਕਿਸਾਨ ਪੋਰਟਲ ਤੇ ਦਰਸਾਏ ਗਏ ਨਿਊ ਰਜਿਸਟ੍ਰੇਸ਼ਨ ਆਪਸ਼ਨ ਤੇ ਅਪਲਾਈ ਕਰ ਸਕਦਾ ਹੈ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ/10 ਪੈਕਿਟ ਬੀ.ਟੀ. ਕਾਟਨ ਹਾਈਬ੍ਰਿਡ ਬੀਜ ਉੱਤੇ ਸਬਸਿਡੀ ਲੈਣ ਲਈ ਯੋਗ ਹੋਵੇਗਾ।ਉਨ੍ਹਾਂ ਦੱਸਿਆ ਕਿ ਬੀਜ ਦੇ ਬਿੱਲ ਉੱਪਰ ਉਸੇ ਕਾਸ਼ਤਕਾਰ ਕਿਸਾਨ ਦਾ ਹੀ ਨਾਮ ਹੋਣਾ ਲਾਜ਼ਮੀ ਹੈ, ਜੋ ਸਬਸਿਡੀ ਅਪਲਾਈ ਅਤੇ ਪ੍ਰਾਪਤ ਕਰੇਗਾ। ਇਹ ਸਬਸਿਡੀ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਬੀ.ਟੀ. ਕਾਟਨ ਹਾਈਬ੍ਰਿਡ ਬੀਜ ਦੀਆਂ ਕਿਸਮਾਂ ਉੱਪਰ ਹੀ ਮਿਲਣ ਯੋਗ ਹੋਵੇਗੀ, ਜਿਨ੍ਹਾਂ ਦੀ ਲਿਸਟ ਦੀ ਇਸੇ ਪੋਰਟਲ ਉੱਪਰ ਅਪਲੋਡ ਕੀਤੀ ਗਈ ਹੈ। ਕਿਸਾਨ ਵੱਲੋਂ ਸਬਸਿਡੀ ਅਪਲਾਈ ਕਰਨ ਉਪਰੰਤ ਕੇਸ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੀ ਆਈ.ਡੀ. ਵਿੱਚੋਂ ਵੈਰੀਆਂ ਕਰਨਾ ਯੋਗ ਹੋਵੇਗਾ। ਇਸ ਉਪਰੰਤ ਸਬੰਧਤ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪੋਰਟਲ ਤੇ ਵੈਰੀਆਂ ਕਰਨ ਉਪਰੰਤ ਪੁਸ਼ ਫ਼ਾਰ ਪੇਮੈਂਟ ਕਰਨਾ ਯੋਗ ਹੋਵੇਗਾ। ਮਿਤੀ 31 ਮਈ ਤੱਕ ਇਹ ਬਿੱਲ ਵੈਰੀਆਂ ਕੀਤੇ ਜਾਣਗੇ।ਮੁੱਖ ਖੇਤੀਬਾੜੀ ਅਫ਼ਸਰ ਨੇ ਜਿ਼ਲ੍ਹਾ ਦੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਤੁਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਸਬਸਿਡੀ ਲਈ ਅਪਲਾਈ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨਾਲ ਸਬੰਧਤ ਬਲਾਕ ਦੇ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਜਿੱਥੇ ਉਨ੍ਹਾਂ ਦੀ ਅਪਲਾਈ ਕਰਨ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।

LEAVE A REPLY

Please enter your comment!
Please enter your name here