Home Education ਲੜਕੀਆਂ ਦੀ ਮੈਰੀਟੋਰੀਅਸ ਅਤੇ ਐਮੀਨੈਂਸ ਸਕੂਲਾਂ ਵਿੱਚ ਵੀ ਹੋਈ ਚੋਣ

ਲੜਕੀਆਂ ਦੀ ਮੈਰੀਟੋਰੀਅਸ ਅਤੇ ਐਮੀਨੈਂਸ ਸਕੂਲਾਂ ਵਿੱਚ ਵੀ ਹੋਈ ਚੋਣ

50
0


ਜਗਰਾਉਂ, 1 ਮਈ ( ਅਨਿਲ ਕੁਮਾਰ, ਧਰਮਿੰਦਰ )- ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਦਾ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਅਤੇ ਇਸੇ ਸਕੂਲ ਦੀਆਂ ਵਿਦਿਆਰਥਣਾਂ ਦੀ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਵਿੱਚ ਚੋਣ ਹੋਈ ਹੈ। ਇਸ ਸਬੰਧ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਪੂਜਾ ਵਰਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜ਼ਾ ਸੌ ਪ੍ਰਤੀਸ਼ਤ ਰਿਹਾ ਹੈ। ਜਿਸ ਵਿੱਚ ਐਸ਼ਮੀਨ ਕੌਰ ਨੇ 600 ਅੰਕਾਂ ਵਿੱਚੋਂ 563 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਜਸਪ੍ਰੀਤ ਕੌਰ ਨੇ 538 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸੁਖਮਨਪ੍ਰੀਤ ਕੌਰ ਨੇ 531 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਮੈਡਮ ਪੂਜਾ ਵਰਮਾਂ ਨੇ ਦੱਸਿਆ ਕਿ ਇਸੇ ਸਕੂਲ ਦਾ ਦਸਵੀਂ ਜਮਾਤ ਦਾ ਨਤੀਜ਼ਾ ਵੀ ਸੌ ਪ੍ਰਤੀਸ਼ਤ ਰਿਹਾ ਹੈ। ਜਿਸ ਵਿੱਚ ਰਮਨਦੀਪ ਕੌਰ ਨੇ 650 ਅੰਕਾਂ ਵਿੱਚੋਂ 564 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਹੀ ਸੁਮਨਦੀਪ ਕੌਰ ਨੇ 506 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸਾਨੀਆਂ ਕੁਮਾਰੀ ਨੇ 502 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਮੈਡਮ ਵਰਮਾਂ ਨੇ ਦੱਸਿਆ ਕਿ ਇਸੇ ਸਕੂਲ ਦੀਆਂ ਵਿਦਿਆਰਥਣਾ ਨੇ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲਾ ਲੈਣ ਲਈ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਸੁਮਨਦੀਪ ਕੌਰ , ਸਿਮਰਨਜੀਤ ਕੌਰ ਅਤੇ ਅਮਨੀਤ ਕੌਰ ਦੀ ਮੈਰੀਟੋਰੀਅਸ ਅਤੇ ਐਮੀਨੈਂਸ ਦੋਵਾਂ ਸਕੂਲਾਂ ਵਾਸਤੇ ਚੁਣੀਆਂ ਗਈਆਂ ਹਨ। ਇਸੇ ਤਰਾਂ ਹੀ ਸਿਮਰਨ ਕੌਰ ,ਮਹਿਕਪ੍ਰੀਤ ਕੌਰ , ਅਰਸਦੀਪ ਕੌਰ , ਰਾਜਵੀਰ ਕੌਰ , ਸੁਮਨਦੀਪ ਕੌਰ ਅਤੇ ਹੁਸਨਪ੍ਰੀਤ ਕੌਰ ਦੀ ਚੋਣ ਐਮੀਨੈਂਸ ਸਕੂਲ ਵਾਸਤੇ ਹੋਈ ਹੈ। ਮੈਡਮ ਵਰਮਾਂ ਨੇ ਹੋਰ ਦੱਸਿਆ ਕਿ ਮਨਪ੍ਰੀਤ ਕੌਰ , ਸਾਨੀਆਂ ਕੁਮਾਰੀ , ਸੁਖਪ੍ਰੀਤ ਕੌਰ , ਲਖਵੀਰ ਕੌਰ ਅਤੇ ਰਮਨਦੀਪ ਕੌਰ ਆਦਿ ਲੜਕੀਆਂ ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਵਾਸਤੇ ਚੁਣੀਆਂ ਗਈਆਂ ਹਨ। ਇਸ ਮੌਕੇ ਮੁੱਖ ਅਧਿਆਪਕਾ ਪੂਜਾ ਵਰਮਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਸਕੂਲ ਦੀਆਂ ਇਹਨਾਂ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਸਿਰ ਜਾਂਦਾ ਹੈ। ਜਿੰਨਾਂ ਨੇ ਆਪਣੀ ਦ੍ਰਿੜ ਲਗਨ ਅਤੇ ਮਿਹਨਤ ਵਿਦਿਆਰਥਣਾਂ ਨੂੰ ਇਸ ਮੁਕਾਮ ਉਪਰ ਪਹੁੰਚਾਇਆ ਹੈ। ਜਿਸ ਨਾਲ ਕੰਨਿਆਂ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਅਤੇ ਪਿੰਡ ਕਾਉਂਕੇ ਕਲਾਂ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ।

LEAVE A REPLY

Please enter your comment!
Please enter your name here