ਜਗਰਾਉ , 11 ਨਵੰਬਰ (ਬੌਬੀ ਸਹਿਜਲ, ਧਰਮਿੰਦਰ)-ਪਿੰਡ ਅਖਾੜਾ ਦੀ ਯੂਨੀਅਨ ਬੈਂਕ ‘ਚ ਯੂਨੀਅਨ ਬੈੰਕ ਆਫ ਇੰਡੀਆ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਬੈਂਕ ਅਧਿਕਾਰੀਆਂ ਨੇ ਯੂਨੀਅਨ ਬੈੰਕ ਵੱਲੋ ਆਪਣੇ ਉਪਭੋਗਤਾਵਾਂ ਨੂੰ ਦਿੱਤੀਆ ਜਾਂਦੀਆ ਸਹੂਲਤਾਂ ਬਾਰੇ ਦੱਸਿਆ। ਉਨਾਂ ਦੱਸਿਆ ਕਿ ਬੈੰਕ ਵੱਲੋ ਸ਼ੁਰੂ ਤੋਂ ਲੈ ਕੇ ਕੰਪਿਊਟਰ ਯੁੱਗ ਤੱਕ ਆਪਣੇ ਆਪ ਨੂੰ ਢਾਲਿਆ ਹੈ। ਉਨਾਂ ਇਸ ਤੋਂ ਇਲਾਵਾ ਲੋਕਾਂ ਨੂੰ ਬੈਂਕ ਦੀਆਂ ਚੱਲ ਰਹੀਆ ਨਵੀਆ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਮੇਂ ਬੈਂਕ ਸਟਾਫ ਅਤੇ ਹਾਜਰ ਬੈਂਕ ਉਪਭੋਗਤਾਵਾਂ ਵੱਲੋ ਯੂਨੀਅਨ ਬੈਂਕ ਆਫ ਇੰਡੀਆ ਦਾ ਸਥਾਪਨਾ ਦਿਵਸ ਸਬੰਧੀ ਕੇਕ ਕੱਟਿਆ ਗਿਆ। ਇਸ ਮੌਕੇ ਬੈਂਕ ਸਟਾਫ ਅਤੇ ਹੋਰ ਲੋਕ ਹਾਜਰ ਸਨ।
