ਜਗਰਾਓਂ, 1 ਮਈ ( ਭਗਵਾਨ ਭੰਗੂ )-ਸ਼੍ਰੀਮਤੀ ਸਤੀਸ਼ ਗੁਪਤਾ ਸਰਵਿਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਅਤੇ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪਿ੍ਰੰਸਿਪਲ ਨੀਲਮ ਸ਼ਰਮਾਂ ਨੇ ਦੱਸਿਆ ਕਿ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚੋਂ ਪਹਿਲਾ ਦਰਜਾ ਲਿਮਿਤਾ ਅਤੇ ਇਸ਼ਾਂਤ ਨੇ 92.4 % ਅੰਕ ਲੈ ਕੇ ਪ੍ਰਾਪਤ ਕੀਤਾ। ਦੂਸਰਾ ਦਰਜਾ ਕ੍ਰਿਸ਼ਨ ਨੇ 91.2 % ਅੰਕ ਲੈ ਕੇ ਪ੍ਰਾਪਤ ਕੀਤਾ ਅਤੇ ਤੀਸਰਾ ਦਰਜਾ ਅਰਮਾਨਦੀਪ ਸਿੰਘ ਨੇ 80.6% ਲੈ ਕੇ ਹਾਸਲ ਕੀਤਾ। ਜਮਾਤ ਬਾਰ੍ਹਵੀਂ ਦੇ ਆਰਟਸ ਗਰੁੱਪ ਵਿੱਚੋਂ ਪਹਿਲਾ ਦਰਜਾ ਯੋਗੇਸ਼ ਨੇ 85.4% ਅੰਕ ਲੈ ਕੇ ਹਾਸਲ ਕੀਤਾ ਅਤੇ ਦੂਸਰਾ ਦਰਜਾ ਕੋਮਲਪ੍ਰੀਤ ਕੌਰ ਨੇ 85 ਅੰਕ ਲੈ ਕੇ ਹਾਸਲ ਕੀਤਾ ਅਤੇ ਤੀਸਰਾ ਦਰਜਾ ਵੰਦਨਾ ਨੇ 84.4% ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਜੋ ਕਿ ਸਕੂਲ ਲਈ ਬੜੇ ਮਾਣ ਦੀ ਗੱਲ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਦਰਜਾ ਪ੍ਰਾਪਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼੍ਰੀਮਤੀ ਸਤੀਸ਼ ਗੁਪਤਾ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਵੀ ਸ਼ਾਨਦਾਰ । ਜਿਸ ਵਿਚ ਅੱਠਵੀਂ ਵਿੱਚੋਂ ਪਹਿਲਾ ਦਰਜਾ ਗੁਰਪ੍ਰੀਤ ਪਾਲ ਨੇ 95.66 % ਅੰਕ ਲੈ ਕੇ ਹਾਸਲ ਕੀਤਾ। ਦੂਸਰਾ ਦਰਜਾ ਡਿੰਪੀ ਨੇ 94.33% ਅੰਕ ਲੈ ਕੇ ਹਾਸਿਲ ਕੀਤਾ ਅਤੇ ਤੀਸਰਾ ਦਰਜਾ ਈਸ਼ਾ ਨੇ 93.66% ਅੰਕ ਲੈ ਕੇ ਪ੍ਰਾਪਤ ਕੀਤਾ ਤੇ ਬਾਕੀ ਸਾਰੇ ਵਿਦਿਆਰਥੀ 60% ਤੋਂ ਉੱਪਰ ਅੰਕ ਲੈ ਕੇ ਪਾਸ ਹੋਏ ਜੋ ਕਿ ਇੱਕ ਬਹੁਤ ਹੀ ਸ਼ਾਨਦਾਰ ਉਪਲਬਧੀ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਪੋਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਅੱਗੇ ਡੱਟ ਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।