Home Education ਅਨੁਵਰਤ ਪਬਲਿਕ ਸਕੂਲ ਦਾ ਬਾਰੵਵੀਂ ਅਤੇ ਅੱਠਵੀਂ ਸ਼੍ਰੇਣੀ ਦਾ ਨਤੀਜਾ ਰਿਹਾ ਸ਼ਤ...

ਅਨੁਵਰਤ ਪਬਲਿਕ ਸਕੂਲ ਦਾ ਬਾਰੵਵੀਂ ਅਤੇ ਅੱਠਵੀਂ ਸ਼੍ਰੇਣੀ ਦਾ ਨਤੀਜਾ ਰਿਹਾ ਸ਼ਤ ਪ੍ਰਤੀਸ਼ਤ

52
0

ਜਗਰਾਓ, 1 ਮਈ ( ਰਾਜੇਸ਼ ਜੈਨ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਸੈਸ਼ਨ 2023-24 ਦੇ ਬਾਰ੍ਹਵੀਂ ਸ਼੍ਰੇਣੀ ਅਤੇ ਅੱਠਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚੋਂ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਸ਼੍ਰੇਣੀ ਅਤੇ ਅੱਠਵੀਂ ਸ਼੍ਰੇਣੀ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ।ਬਾਰੵਵੀਂ ਸ਼੍ਰੇਣੀ ਕਾਮਰਸ ਗਰੁੱਪ ਦੀ ਸ੍ਰਿਸ਼ਟੀ ਨੇ 466/500( 93.2%)ਅੰਕ ਪ੍ਰਾਪਤ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ, ਪ੍ਰਿਆ 454/500(90.8%)ਅੰਕ ਪ੍ਰਾਪਤ ਕਰ ਕੇ ਦੂਸਰੇ ਸਥਾਨ ਉੱਤੇ ਰਹੀ ਅਤੇ ਹਰਮਨਦੀਪ ਕੌਰ 416/500(83.2%)ਅੰਕਾਂ ਨਾਲ ਤੀਜੇ ਸਥਾਨ ਤੇ ਰਹੀ। ਮਾਣ ਵਾਲੀ ਗੱਲ ਹੈ ਕਿ ਬਾਕੀ ਸਾਰੇ ਬੱਚੇ ਵੀ 75% ਤੋਂ ਵੱਧ ਅੰਕ ਲੈ ਕੇ ਪਾਸ ਹੋਏ। ਹਿਊਮੈਨਟੀਜ਼ ਗਰੁੱਪ ਵਿੱਚੋਂ ਅਨਿਕਾ ਬਾਂਸਲ 466/500(93.2%)ਅੰਕਾਂ ਨਾਲ ਪਹਿਲੇ ਸਥਾਨ ਉੱਤੇ, ਕਸ਼ਿਸ਼ 425/500(85%)ਅੰਕ ਲੈ ਕੇ ਦੂਜੇ ਸਥਾਨ ਉੱਤੇ ਰਹੀ ਅਤੇ ਅਰਸ਼ਦੀਪ ਕੌਰ 423/500 (84.6%) ਅੰਕਾਂ ਨਾਲ ਤੀਜੇ ਸਥਾਨ ਉੱਤੇ ਰਹੀ।ਬਾਕੀ ਸਾਰੇ ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਸ਼ਾਵਾਰ ਅਧਿਕਤਮ ਅੰਕ ਜਨਰਲ ਅੰਗਰੇਜ਼ੀ ਵਿੱਚ ਪ੍ਰਿਆ ਨੇ 97 ਅੰਕ,ਅਨਿਕਾ ਨੇ ਇਲੈਕਟਿਵ ਇੰਗਲਿਸ਼ ਵਿੱਚ 95 ਅਤੇ ਗਣਿਤ ਵਿੱਚੋਂ 85, ਪੰਜਾਬੀ ਵਿੱਚੋਂ ਪ੍ਰਿਆ ਅਤੇ ਸ੍ਰਿਸ਼ਟੀ ਨੇ 96, ਸ੍ਰਿਸ਼ਟੀ ਨੇ ਅਰਥਸ਼ਾਸਤਰ ਵਿੱਚ 96, ਬਿਜ਼ਨਸ ਸਟਡੀ ਵਿੱਚੋਂ 93, ਅਕਾਊਂਟਸ ਵਿੱਚੋਂ ਪ੍ਰਿਆ ਨੇ 88 ਅੰਕ ਪ੍ਰਾਪਤ ਕੀਤੇ।ਅੱਠਵੀਂ ਸ਼੍ਰੇਣੀ ਵਿੱਚੋਂ ਯੋਗਿਤਾ ਸਿੰਘ 558/600(93%)ਅੰਕਾਂ ਨਾਲ ਅਵੱਲ ਰਹੀ, ਹਰਗੁਨਦੀਪ ਕੌਰ 544/600(90.66%) ਸੈਕਿੰਡ ਅਤੇ ਥਰਡ ਪੋਜੀਸ਼ਨ ਕਾਜਲ ਨੇ 544/600(90%) ਅੰਕਾਂ ਨਾਲ ਹਾਸਿਲ ਕੀਤੀ। ਬਾਕੀ ਸਾਰੇ ਵਿਦਿਆਰਥੀਆਂ ਨੇ 75% ਤੋਂ ਵੱਧ ਅੰਕ ਹਾਸਿਲ ਕੀਤੇ। ਅੱਠਵੀਂ ਸ਼੍ਰੇਣੀ ਵਿੱਚੋਂ ਵਿਸ਼ਾਵਾਰ ਅਧਿਕਤਮ ਅੰਕ- ਵਿਗਿਆਨ ਵਿੱਚ ਰੋਹਿਤਪ੍ਰੀਤ ਸਿੰਘ ਅਤੇ ਯੋਗਿਤਾ ਨੇ 98,ਯੋਗਿਤਾ ਨੇ ਗਣਿਤ ਵਿੱਚ 97,ਪੰਜਾਬੀ ਵਿੱਚ 94, ਹਿੰਦੀ ਵਿੱਚ ਕਾਜਲ ਨੇ 96 ਅਤੇ ਅੰਗ੍ਰੇਜ਼ੀ ਵਿੱਚ ਰੋਹਿਤਪ੍ਰੀਤ ਸਿੰਘ ਨੇ 93 ਅੰਕ ਪ੍ਰਾਪਤ ਕੀਤੇ। ਇਸ ਮੌਕੇ ਇਤਿਕਾ ਜੈਨ, ਵਿਸ਼ਾਲ ਜੈਨ, ਡਾਇਰੈਕਟਰ ਅਮਰਜੀਤ ਕੌਰ ਅਤੇ ਪ੍ਰਿੰਸੀਪਲ ਗੋਲਡੀ ਜੈਨ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਇਸ ਮੌਕੇ ਸ਼੍ਰੇਣੀ ਅਧਿਆਪਕ ਮੌਜੂਦ ਰਹੇ।

LEAVE A REPLY

Please enter your comment!
Please enter your name here