Home Punjab ਪੰਜਾਬ ਵਿੱਚ ਹੁਣ ਸਾਰਵਜਨਿਕ ਸਥਾਨਾਂ ਤੇ ਮਾਸਕ ਪਾਉਣਾ ਲਾਜ਼ਮੀ “ਪੰਜਾਬ ਸਰਕਾਰ ਵੱਲੋਂ...

ਪੰਜਾਬ ਵਿੱਚ ਹੁਣ ਸਾਰਵਜਨਿਕ ਸਥਾਨਾਂ ਤੇ ਮਾਸਕ ਪਾਉਣਾ ਲਾਜ਼ਮੀ “ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ”

81
0


ਚੰਡੀਗੜ੍ਹ( ਬਿਊਰੋ) ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ।ਜਿਸ ਤਹਿਤ ਕੋਰੋਨਾ ਤੋਂ ਬਚਾਅ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ।ਇਸ ਸਬੰਧੀ ਜਾਰੀ ਕੀਤੇ ਕਏ ਨੋਟੀਫਿਕੇਸ਼ਨ ਵਿੱਚ ਸੂਬਾ ਦੇ ਸਾਰੇ ਜ਼ਿਲਿਆਂ ਦੇ ਡੀਸੀ ਅਤੇ ਐਸਐਸਪੀ,ਆਈਜੀ ਤੇ ਡੀਆਈਜੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਰਵਜਨਕ ਸਥਾਨਾਂ ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ।ਗੁਆਂਢੀ ਸੂਬਿਆਂ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ।ਬੁੱਧਵਾਰ ਨੂੰ 24 ਘੰਟਿਆਂ ‘ਚ 30 ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 113 ਹੋ ਗਈ ਹੈ।ਇਨ੍ਹਾਂ ‘ਚੋਂ 4 ਮਰੀਜ਼ ਆਕਸੀਜਨ ਸਪੋਰਟ ‘ਤੇ ਪਹੁੰਚ ਚੁੱਕੇ ਹਨ।ਸਰਕਾਰ ਨੇ ਕੋਰੋਨਾ ਦੇ ਸੈਂਪਲਿੰਗ ਅਤੇ ਟੈਸਟਿੰਗ ਨੂੰ ਵੀ ਵਧਾ ਦਿੱਤਾ ਹੈ।ਬੁੱਧਵਾਰ ਨੂੰ 9812 ਸੈਂਪਲ ਲੈ ਕੇ 9577 ਟੈਸਟ ਕੀਤੇ ਗਏ।ਪੰਜਾਬ ਵਿੱਚ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 7 ਅਤੇ ਮੁਹਾਲੀ ਵਿੱਚ 5 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਸਕਾਰਾਤਮਕਤਾ ਦਰ ਵੀ 1% ਤੋਂ ਉੱਪਰ ਹੈ। ਇਸ ਤੋਂ ਇਲਾਵਾ ਜਲੰਧਰ ਅਤੇ ਪਟਿਆਲਾ ਵਿੱਚ 4-4, ਫਰੀਦਕੋਟ, ਲੁਧਿਆਣਾ ਅਤੇ ਪਠਾਨਕੋਟ ਵਿੱਚ 2-2 ਮਰੀਜ਼ ਪਾਏ ਗਏ ਹਨ। ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਮੁਕਤਸਰ ਵਿੱਚ 1-1 ਮਰੀਜ਼ ਪਾਇਆ ਗਿਆ। ਸੂਬੇ ਵਿੱਚ ਇਸ ਸਮੇਂ ਸਕਾਰਾਤਮਕਤਾ ਦਰ 0.31% ਹੈ।ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਸਿਵਲ ਸਰਜਨਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਫਿਰ ਵੀ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ।ਮਾਸਕ ਪਹਿਨਣ ਨੂੰ ਖਾਸ ਤੌਰ ‘ਤੇ ਬੰਦ ਵਾਤਾਵਰਨ ਵਿੱਚ ਯਕੀਨੀ ਬਣਾਉਣ ਦੀ ਲੋੜ ਹੈ। ਪ੍ਰਸ਼ਾਸਨ ਮੁਕਾਬਕ ਜਨਤਕ ਆਵਾਜਾਈ (ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਅਤੇ ਟੈਕਸੀ ਆਦਿ)ਵਿੱਚ ਪੂਰੀ ਯਾਤਰਾ ਦੌਰਾਨ, ਸਿਨੇਮਾ ਹਾਲਾਂ, ਸ਼ਾਪਿੰਗ ਮਾਲਾਂ ਅਤੇ ਡਿਪਾਰਟਮੈਂਟਲ ਸਟੋਰਾਂ ਆਦਿ ਦੇ ਅੰਦਰ ਠਹਿਰਣ ਦੌਰਾਨ ਅਤੇ ਕਲਾਸ ਰੂਮਾਂ, ਦਫਤਰ-ਕਮਰਿਆਂ, ਅੰਦਰੂਨੀ ਇਕੱਠਾਂ ਦੇ ਅੰਦਰ ਠਹਿਰਣ ਦੌਰਾਨ ਮਾਸਕ ਦੀ ਵਰਤੋਂ ਕੀਤੀ ਜਾਵੇ।ਜ਼ਿਕਰਯੋਗ ਹੈ ਕਿ ਕੋਰੋਨਾ ਦਾ ਖਤਰਾ ਇਕ ਵਾਰ ਫਿਰ ਵਧਣ ਲੱਗਾ ਹੈ। ਖਾਸ ਕਰਕੇ ਦਿੱਲੀ ਵਿਚ ਕੋਰੇਨਾ ਦੇ ਨਵੇਂ ਕੇਸਾਂ ਵਿਚ ਇਕਦਮ ਵਾਧਾ ਸ਼ੁਰੂ ਹੋ ਗਿਆ ਹੈ। ਜਿਸ ਪਿੱਛੋਂ ਹੋਰਾਂ ਸੂਬਿਆਂ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here