ਬਿਲਗਾ 1 ਫਰਵਰੀ (ਭਗਵਾਨ ਭੰਗੂ-ਲਿਕੇਸ ਸ਼ਰਮਾ )ਮੁੱਖ ਅਫਸਰ ਥਾਣਾ ਬਿਲਗਾ ਮਹਿੰਦਰ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ ਐਸ ਆਈ ਅਨਵਰ ਮਸੀਹ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਭੈੜੇ ਅਨਸਰਾਂ ਦੇ ਸਬੰਧ ਵਿਚ ਬਿਲਗਾ ਤੋਂ ਪਿੰਡ ਖੋਖੇਵਾਲ ਤੋਂ ਸੰਗੋਵਾਲ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਪਿੰਡ ਸੰਗੋਵਾਲ ਤੋਂ ਥੋੜ੍ਹਾ ਪਿੱਛੇ ਸੀ ਪਿੰਡ ਸੰਗੋਵਾਲ ਵਲੋਂ ਆ ਰਹੇ ਵਿਅਕਤੀ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਦਾਸ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ ਖੁੱਲੀਆਂ ਨਸ਼ੀਲੀਆਂ ਗੋਲੀਆਂ 120 ਬਰਾਮਦ ਕਰਕੇ ਮੁਕੱਦਮਾ ਨੰਬਰ 09 ਥਾਣਾ ਬਿਲਗਾ ਵਿਚ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਰਣਜੀਤ ਸਿੰਘ ਉਰਫ ਰਾਣਾ ਉਕਤ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਸ ਦੀ ਪਤਨੀ ਸਰਬਜੀਤ ਕੌਰ ਉਸ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਵਾਸਤੇ ਕਿਸੇ ਨਾਮਾਲੂਮ ਵਿਅਕਤੀ ਪਾਸੋਂ ਲਿਆ ਕੇ ਦਿੰਦੀ ਸੀ ਜਿਸ ਦੇ ਨਾਮ ਬਾਰੇ ਉਸਦੀ ਪਤਨੀ ਸਰਬਜੀਤ ਕੌਰ ਉਕਤ ਨੂੰ ਪਤਾ ਹੈ ਜਿਸ ਤੇ ਮੁਕੱਦਮਾ ਹਜਾ ਵਿਚ 29 ਐਨ ਡੀ ਪੀ ਐਸ ਐਕਟ ਤਹਿਤ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਨੂੰ ਨਾਮਜ਼ਦ ਕੀਤਾ ਗਿਆ ਰਣਜੀਤ ਸਿੰਘ ਉਰਫ ਰਾਣਾ ਉਕਤ ਦੇ ਖਿਲਾਫ ਇਸ ਤੋਂ ਪਹਿਲਾਂ 05 ਮੁੱਕਦਮੇ ਤੇ ਇਸ ਦੀ ਪਤਨੀ ਸਰਬਜੀਤ ਕੌਰ ਉਕਤ ਦੇ ਖਿਲਾਫ 04 ਮੁਕਦਮੇ ਦਰਜ ਰਜਿਸਟਰ ਹੋਏ ਹਨ।
ਇਸੇ ਦਿਨ ਏ ਐਸ ਆਈ ਸਤਪਾਲ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਪਿੰਡ ਖੋਖੇਵਾਲ ਤੋਂ ਹੁੰਦੇ ਹੋਏ ਪਿੰਡ ਕਾਦੀਆਂ, ਭੁੱਲਰਾਂ, ਸੰਗੋਵਾਲ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਚੌਰਸਤੇ ਪਿੰਡ ਕਾਦੀਆਂ ਵਿਖੇ ਪੁੱਜੀ ਤਾਂ ਪਿੰਡ ਕਾਦੀਆਂ ਵਲੋਂ ਪੈਦਲ ਆ ਰਹੀ ਔਰਤ ਕਮਲਜੀਤ ਕੌਰ ਉਰਫ ਤੋਤੀ ਨੂੰ ਏ ਐਸ ਆਈ ਸਤਪਾਲ ਦੁਆਰਾ ਏ ਐਸ ਆਈ ਬਲਜੀਤ ਕੌਰ ਦੀ ਮੱਦਦ ਨਾਲ ਕਮਲਜੀਤ ਕੌਰ ਉਰਫ ਤੋਤੀ ਪਤਨੀ ਲੇਟ ਅਮਰੀਕ ਸਿੰਘ ਵਾਸੀ ਸੰਗੋਵਾਲ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ 04 ਗ੍ਰਾਮ ਸਮੇਤ ਖੁਲੀਆ ਨਸ਼ੀਲੀਆਂ ਗੋਲੀਆਂ 50 ਬਰਾਮਦ ਕਰਕੇ ਮੁਕੱਦਮਾ ਨੰਬਰ 10 ਥਾਣਾ ਬਿਲਗਾ ਵਿਚ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਕਮਲਜੀਤ ਕੌਰ ਉਰਫ ਤੋਤੀ ਉਕਤ ਦੇ ਖਿਲਾਫ ਇਸ ਤੋਂ ਪਹਿਲਾਂ 04 ਮੁਕਦਮੇ ਪਹਿਲਾਂ ਵੀ ਦਰਜ ਰਜਿਸਟਰ ਹੋਏ ਹਨ।
