ਮੋਗਾ (ਭੰਗੂ) ਮੁਕੱਦਸ ਮਹੀਨੇ ਰਮਜ਼ਾਨ ਅਲ-ਮੁਬਾਰਿਕ ਇਫ਼ਤਾਰ ਮੌਕੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਰੋਜ਼ਿਆਂ ਦੌਰਾਨ ਮੁਸਲਮ ਭਾਈਚਾਰੇ ਵੱਲੋਂ ਹਿੰਦੂ-ਸਿੱਖ ਭਾਈਚਾਰੇ ਨੂੰ ਇਕ ਪਲੇਟਫਾਰਮ ‘ਤੇ ਇਕੱਠਿਆਂ ਕਰ ਕੇ ਪਵਿੱਤਰ ਰੋਜ਼ੇ ਨੂੰ ਖੋਲ ਕੇ ਭੋਜਨ ਦਾ ਵਧੀਆ ਪ੍ਰਬੰਧ ਕੀਤਾ ਗਿਆ। ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਰਲ ਮਿਲ ਕੇ ਈਦ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।
ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਪ੍ਰਸਿੱਧ ਗਾਇਕ ਰਣਜੀਤ ਮਣੀ, ਸੀਨੀਅਰ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ, ਬਾਬਾ ਕੁਲਦੀਪ ਸਿੰਘ ਸੇਖਾ ਵੱਲੋਂ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਨਫ਼ਰਤ ਦੇ ਪੁਜਾਰੀ ਨੂੰ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਮੁਸਿਲਮ ਭਾਈਚਾਰੇ ਦੇ ਆਗੂ ਅਜਰਇਲ ਅਲੀ, ਹਬੀਬ ਅਲੀ ਵੱਲੋਂ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ, ਰਣਜੀਤ ਮਣੀ, ਸੁਖਚੈਨ ਸਿੰਘ ਰਾਮੂੰਵਾਲੀਆ, ਬਾਬਾ ਕੁਲਦੀਪ ਸਿੰਘ ਸੇਖਾ, ਅਮਰਜੀਤ ਸਿੰਘ ਕਲੱਕਤਾ, ਜਸਪਾਲ ਸਿੰਘ ਧੁੰਨਾ, ਹਨੀ ਮੰਗਾਂ, ਮਹਿੰਦਰ ਸਿੰਘ ਮਹਿਰੋਂ, ਕੌਂਸਲਰ ਦਵਿੰਦਰ ਤਿਵਾੜੀ, ਭਾਰਤ ਗੁਪਤਾ, ਗੁਰਮੀਤ ਸਿੰਘ ਿਢੱਲੋਂ, ਸੰਜੀਵ ਕੁਮਾਰ ਵਰਮਾ, ਅਕਾਸ਼ਦੀਪ ਸਿੰਘ ਮਹਿਰੋਂ, ਹਰਮਨਦੀਪ ਸਿੰਘ ਆਦਿ ਹਾਜ਼ਰ ਸਨ।