ਜੋਧਾਂ, 14 ਅਪ੍ਰੈਲ ( ਲਿਕੇਸ਼ ਸ਼ਰਮਾਂ )-ੰਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਏ ਗਏ ਚੋਣ ਜ਼ਾਬਤੇ ਤਹਿਤ ਸਹਾਇਕ ਰਿਟਰਨਿੰਗ ਅਫ਼ਸਰ ਦਾਖਾ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਵੱਲੋਂ ਦਿੱਤੀ ਸ਼ਿਕਾਇਤ ’ਤੇ ਪਿੰਡ ਘੁੰਗਰਾਣਾ ਦੇ ਲਵਪ੍ਰੀਤ ਸਿੰਘ ਵਾਸੀ ਜੋਧਾਂ ਵਿਰੁੱਧ ਥਾਣਾ ਜੋਧਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਐਸ.ਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਪਿੰਡ ਛਪਾਰ ਵਿਖੇ ਕੈਂਪ ਲਗਾ ਕੇ ਪ੍ਰਧਾਨ ਮੰਤਰੀ ਫੰਡ ਸਕੀਮ ਬਾਰੇ ਦੱਸਿਆ ਗਿਆ। ਜਿਸ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਸੀ। ਇਸ ਸਬੰਧੀ ਹਰਨੇਕ ਸਿੰਘ ਵਾਸੀ ਪਿੰਡ ਛਪਾਰ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਕਿ ਲਵਪ੍ਰੀਤ ਸਿੰਘ ਕਾਮਨ ਸਰਵਿਸ ਸੈਂਟਰ ਪਿੰਡ ਘੁੰਗਰਾਣਾ ਵੱਲੋਂ ਪ੍ਰਧਾਨ ਮੰਤਰੀ ਫੰਡ ਯੋਜਨਾ ਦੇ ਸਬੰਧ ਵਿੱਚ ਪਿੰਡ ਛਪਾਰ ਦੇ ਪੰਚਾਇਤ ਘਰ ਵਿੱਚ ਕੈਂਪ ਲਗਾਇਆ ਗਿਆ। ਇਸ ਸ਼ਿਕਾਇਤ ਦੀ ਜਾਂਚ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਕੀਤੀ ਗਈ। ਜਿਸ ਵਿੱਚ ਲਵਪ੍ਰੀਤ ਸਿੰਘ ਆਦਰਸ਼ ਚੋਣ ਜਬਤੇ ਦਾ ਦੋਸ਼ੀ ਪਾਇਆ ਗਿਆ। ਜਿਸ ’ਤੇ ਲਵਪ੍ਰੀਤ ਸਿੰਘ ਖ਼ਿਲਾਫ਼ ਥਾਣਾ ਜੋਧਾ ਵਿੱਚ ਕੇਸ ਦਰਜ ਕੀਤਾ ਗਿਆ।