ਜਗਰਾਉਂ, 16 ਅਪ੍ਰੈਲ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਰਗਾ ਅਸ਼ਟਮੀ ਤੇ ਪਵਿੱਤਰ ਦਿਹਾੜਾ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਮਨਾਇਆ ਗਿਆ ।
ਦਿਵਸ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਆਸ਼ੀਰਵਾਦ ਅਤੇ ਦੀਪ ਪ੍ਰੱਜਵਲਤ ਕਰਕੇ ਕੀਤੀ ਗਈ । ਉਪਰੰਤ ਦੁਰਗਾ ਚਾਲੀਸਾ ਪਾਠ ਕੀਤਾ ਗਿਆ ਜਿਸ ਵਿੱਚ ਸਾਰੇ ਬੱਚਿਆਂ ,ਸਟਾਫ ਨੇ ਦੇਵੀ ਮਾਂ ਪ੍ਰਤੀ ਸ਼ਰਧਾ ਤੇ ਫੁੱਲ ਭੇਟ ਕੀਤੇ।
ਸਕੂਲ ਵਿਖੇ ਛੋਟੀਆਂ ਬੱਚੀਆਂ ਨੂੰ ਕੰਜਕਾਂ ਦੇ ਰੂਪ ਵਜੋਂ ਪੂਜਿਆ ਗਿਆ ਤੇ ਉਪਹਾਰ ਵਜੋਂ ਬੱਚਿਆਂ ਨੂੰ ਪ੍ਰਸ਼ਾਦ ,ਕਾਪੀ ,ਪੈਨਸਿਲ ਭੇਟ ਕੀਤੇ ਗਏ ਤੇ ਬੱਚੀਆਂ ਤੋਂ ਆਸ਼ੀਰਵਾਦ ਲਿਆ ਗਿਆ । ਉਸ ਮੌਕੇ
ਸਕੂਲ ਵੱਲੋਂ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੀਆਂ ਬੱਚੀਆਂ ਲਈ ਪ੍ਰਸ਼ਾਦ ਕਾਪੀ , ਪੈਨਸਿਲਾਂ ਕੰਜਕਾਂ ਦੇ ਰੂਪ ਵਜੋਂ ਭੇਟ ਕੀਤੇ ਗਏ ਤਾਂ ਜੋ ਉਹ ਬੱਚੀਆਂ ਦੁਰਗਾ ਅਸ਼ਟਮੀ ਦੇ ਪੁਰਬ ਤੇ ਵਾਂਝੀਆ ਨਾ ਰਹਿ ਜਾਣ। ਪ੍ਰਿੰਸੀਪਲ ਨੀਲੂ ਨਰੂਲਾ ਨੇ ਦੁਰਗਾ ਅਸ਼ਟਮੀ ਦੇ ਪੁਰਬ ਤੇ ਸੁਨੇਹਾ ਦਿੰਦਿਆ ਦੱਸਿਆ ਕਿ ਸਰਵਹਿੱਤਕਾਰੀ ਸਕੂਲ ਵਿਦਿਆ ਭਾਰਤੀ ਸੰਸਥਾ ਦੀ ਇੱਕ ਸ਼ਾਖਾ ਹੈ । ਜਿਸ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸੰਸਕ੍ਰਿਤੀ ਤੇ ਸੰਸਕਾਰਾਂ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦਾ ਪੂਰਾ ਗਿਆਨ ਹੋਵੇ ਤੇ ਸਮੇਂ-ਸਮੇਂ ਤੇ ਮਨਾਏ ਜਾਂਦੇ ਪੁਰਬਾਂ ਤੇ ਤਿਉਹਾਰਾਂ ਨਾਲ ਬੱਚੇ ਆਪ ਵੀ ਸੰਸਕ੍ਰਿਤੀ ਤੋਂ ਜਾਣੂ ਹੋਣ ਇਹੀ ਹੈ ਸਾਡੇ ਵਿੱਦਿਆ ਮੰਦਿਰ ਦਾ ਲਕਸ਼ ਹੈ।
ਇਸ ਮੌਕੇ ਤੇ ਜਿਲਾ ਪ੍ਰਚਾਰਕ ਲਵਨੀਸ਼ , ਨੈਤਿਕ ਤੇ ਅਧਿਆਤਮਿਕ ਸਿੱਖਿਆ ਪ੍ਰਮੁੱਖ ਸਹਿਦੇਵ ਸ਼ਰਮਾ ਤੋਂ ਇਲਾਵਾ ਹੋਰ ਹਾਜ਼ਰ ਸਨ ।